ਸ਼੍ਰੋਮਣੀ ਦਲ ਨੇ ਲਾਇਆ ਵੋਟਾਂ ਦੀ ਸੁਧਾਈ ਸਮੇਂ ਕਥਿਤ ਧਾਂਦਲੀ ਦਾ ਦੋਸ਼

01/08/2021 4:11:08 PM

ਭਗਤਾ ਭਾਈ (ਪ੍ਰਵੀਨ): ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਹਰ ਹਰਬਾ ਵਰਤ ਰਹੀ ਹੈ ਅਤੇ ਉਸ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹਿਰ ਦੀ ਸੁਰਿੰਦਰਾ ਡੇਅਰੀ ’ਚ ਹੋਈ ਅਕਾਲੀ ਦਲ ਦੀ ਇੱਕ ਮੀਟਿੰਗ ਦੌਰਾਨ ਕੀਤਾ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਜਗਮੋਹਨ ਲਾਲ ਭਗਤਾ ਨੇ ਕੀਤਾ।ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਸ ਵਾਰ ਨਵੀ ਵਾਰਡਬੰਦੀ ਕੀਤੀ ਗਈ ਹੈ।

ਉਨ੍ਹਾਂ ਦੋਸ਼ ਲਾਇਆ ਕਿ ਵਾਰਡਬੰਦੀ ਦੌਰਾਨ ਵਾਰਡਬੰਦੀ ਘਰਾਂ ਨੂੰ ਪਾਰਟੀਬਾਜ਼ੀ ਦੇ ਹਿਸਾਬ ਨਾਲ ਵੰਡਿਆ ਗਿਆ ਹੈ। ਆਗੂਆਂ ਨੇ ਦੋਸ਼ ਲਗਾਇਆ ਕੇ ਲਗਭਗ 1100 ਵੋਟਾਂ ਨਾਲ ਹੇਰਾਫੇਰੀ ਕੀਤੀ ਗਈ ਹੈ ਅਤੇ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਈ ਸਹਿਮਤੀ ਪੱਤਰਾਂ ਉੱਪਰ ਵੋਟਰਾਂ ਦੇ ਅਸਲੀ ਦਸਤਖ਼ਤ ਵੀ ਨਹੀ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਚੋਣਾਂ ’ਚ ਹੋ ਰਹੀਆਂ ਧਾਂਦਲੀਆਂ ਨੂੰ ਰੋਕਣ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਗਏ ਹਨ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਹਾਲੇ ਤਕ ਇਨ੍ਹਾਂ ਪੱਤਰਾਂ ਉਪਰ ਕੋਈ ਕਾਰਵਾਈ ਨਹੀ ਹੋਈ। ਅਕਾਲੀ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਆਧਾਰ ’ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਹੁੰਦੀ ਤਾਂ ਉਹ ਕੋਰਟ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੇ ਜਿਸ ਵਿੱਚ ਬੂਥ ਲੈਵਲ ਅਫਸਰਾਂ ਨੂੰ ਵੀ ਪਾਰਟੀ ਬਣਾਇਆ ਜਾਵੇਗਾ।

ਮੀਟਿੰਗ ’ਚ ਹਾਜ਼ਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਸੰਘਰਸ਼ ਨੂੰ ਦੇਖਦੇ ਹੋਏ ਇਨ੍ਹਾਂ ਚੋਣਾਂ ਨੂੰ ਕਿਸਾਨ ਸੰਘਰਸ਼ ਦੇ ਖ਼ਤਮ ਹੋਣ ਤਕ ਮੁਲਤਵੀ ਕੀਤਾ ਜਾਵੇ ਤਾਂ ਜੋ ਦਿੱਲੀ ਸੰਘਰਸ਼ ਵਿੱਚ ਬੈਠੇ ਕਿਸਾਨ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਾਖ਼ੂਬੀ ਕਰ ਸਕਣ।ਇਸ ਮੌਕੇ ਨਗਰ ਪੰਚਾਇਤ ਭਗਤਾ ਭਾਈ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ, ਜਗਮੋਹਨ ਲਾਲ ਗਰਗ, ਗਗਨਦੀਪ ਸਿੰਘ ਗਰੇਵਾਲ, ਸੁਖਜਿੰਦਰ ਸਿੰਘ ਖਾਨਦਾਨ, ਹਰਦੇਵ ਸਿੰਘ ਗੋਗੀ ਬਰਾੜ, ਸੁਲੱਖਣ ਸਿੰਘ ਵੜਿੰਗ, ਨਵਜੋਤ ਬਜਾਜ, ਪੁਨੀਤਪਾਲ ਸਿੰਘ ਗੋਲਾ, ਪ੍ਰੇਮ ਸਿੰਘ ਖਹਿਰਾ, ਹਰਜਿੰਦਰ ਸਿੰਘ, ਰਣਧੀਰ ਸਿੰਘ ਕਾਕਾ, ਹਰਦੇਵ ਸਿੰਘ ਨਿੱਕਾ, ਹੈਪੀ ਪਟਵਾਰੀ, ਸੁਖਜੀਤ ਸਿੰਘ ਅਕਾਲੀ ਆਦਿ ਹਾਜ਼ਰ ਸਨ।


Shyna

Content Editor

Related News