ਨਗਰ ਕੌਂਸਲ ਚੋਣਾਂ ’ਚ ਇਸ ਵਾਰ ਹੋਵੇਗਾ ਤਿਕੋਣਾ ਜਾਂ ਚੌਕੋਣਾ ਮੁਕਾਬਲਾ!

01/02/2021 11:21:05 AM

ਬੁਢਲਾਡਾ (ਗਰਗ): ਬੇਸ਼ੱਕ ਨਗਰ ਕੌਂਸਲ ਚੋਣਾਂ ਦੀ ਅਜੇ ਕੋਈ ਤਾਰੀਖ ਨਿਰਧਾਰਤ ਨਹੀ ਪਰ ਫਿਰ ਵੀ ਬੁਢਲਾਡਾ ਸ਼ਹਿਰ ’ਚ ਕੌਂਸਲਰ ਬਣਨ ਦੇ ਇੱਛੁਕ ਉਮੀਦਵਾਰਾਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਅਤੇ ਵੱਖ-ਵੱਖ ਪਾਰਟੀਆਂ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨ ਵੀ ਆਪਣੀਆਂ ਸੰਭਾਵਨਾਵਾਂ ਤਲਾਸ਼ਣ ’ਚ ਰੁਝੇ ਹੋਏ ਹਨ ।ਜ਼ਿਆਦਾਤਰ ਕਾਂਗਰਸ ਤੇ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਆਪਣੇ ਪੱਧਰ ’ਤੇ ਉਮੀਦਵਾਰੀ ਜਤਾ ਰਹੇ ਹਨ, ਉੱਥੇ ਭਾਜਪਾ ਬੇਸ਼ੱਕ ਅਜੇ ਤੱਕ ਖੁੱਲ੍ਹ ਕੇ ਸਾਹਮਣੇ ਨਹੀ ਆਈ ਪਰ ਕਈ ਵਾਰਡਾਂ ’ਚ ਇਸ ਪਾਰਟੀ ਦੇ ਉਮੀਦਵਾਰ ਅੰਦਰਖਾਤੇ ਆਪਣੇ ਵੋਟਰਾਂ ਨਾਲ ਸੰਪਰਕ ਬਣਾਉਣ ’ਚ ਲੱਗੇ ਹੋਏ ਹਨ।

ਇਸ ਦੇ ਨਾਲ ਹੀ ਇਸ ਵਾਰ ਆਮ ਆਦਮੀ ਪਾਰਟੀ ਤੇ ਨਗਰ ਸੁਧਾਰ ਸਭਾ ਵੀ ਇਸ ਚੋਣ ਮੈਦਾਨ ’ਚ ਆਪਣੇ ਉਮੀਦਵਾਰ ਉਤਾਰਣ ਦੀ ਸੰਭਾਵਨਾ ਹੈ। ਇਸ ਵਾਰ ਨੌਜਵਾਨਾਂ ’ਚ ਕਾਫੀ ਉਤਸ਼ਾਹ ਹੈ ਅਤੇ ਸ਼ਹਿਰ ’ਚ ਇਹ ਵੀ ਚਰਚਾ ਹੈ ਕਿ ਪਹਿਲਾਂ ਤੋਂ ਕੱਟੜ ਵਿਰੋਧੀ ਚਲੇ ਆ ਰਹੇ ਕਈ ਪਾਰਟੀਆਂ ਦੇ ਆਗੂ ਹੁਣ ਇਕ ਦੂਜੇ ਦਾ ਸਾਥ ਦੇ ਸਕਦੇ ਹਨ।ਇਹ ਵੀ ਚਰਚਾ ਹੈ ਕਿ ਆਮ ਵੋਟਰਾਂ ਦਾ ਸਮਰਥਨ ਪ੍ਰਾਪਤ ਕਰਨ ਲਈ ਜ਼ਿਆਦਾਤਰ ਉਮੀਦਵਾਰ ਆਜ਼ਾਦ ਤੌਰ ’ਤੇ ਹੀ ਚੋਣ ਲੜਨ ਨੂੰ ਤਰਜੀਹ ਦੇਣਗੇ। ਸ਼ਹਿਰ ਦੇ 19 ਵਾਰਡਾਂ ’ਚੋਂ ਬਹੁਤੇ ਉਮੀਦਵਾਰ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ ਸ਼ਹਿਰ ਅੰਦਰ ਸੋਸ਼ਲ ਮੀਡੀਆ ਗਰੁੱਪਾਂ ’ਚ ਭਿ੍ਰਸ਼ਟ ਤੇ ਘਟੀਆ ਕਾਰਗੁਜ਼ਾਰੀ ਵਾਲੇ ਵਿਅਕਤੀਆਂ ਨੂੰ ਸਬਕ ਸਿਖਾਉਣ ਦੀ ਚਲ ਰਹੀਆਂ ਪੋਸਟਾਂ ਨੂੰ ਵੀ ਲੋਕ ਕਾਫੀ ਤਵੱਜੋਂ ਦੇ ਰਹੇ ਹਨ ਅਤੇ ਵਾਰ-ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਅਤੀਤ ਤੋਂ ਸਬਕ ਲੈਂਦਿਆਂ ਇਸ ਵਾਰ ਵਧੀਆਂ ਛਵੀ ਵਾਲੇ ਵਿਅਕਤੀਆਂ ਨੂੰ ਹੀ ਜਿਤਾਇਆ ਜਾਵੇ। ਬਣੇ ਰਹੇ ਹਾਲਾਤਾਂ ਤੋਂ ਜਾਪਦਾ ਹੈ ਕਿ ਇਸ ਵਾਰ ਸਿੱਧੇ ਮੁਕਾਬਲਿਆਂ ਦੀ ਬਜਾਏ ਤਿਕੋਣਾ ਜਾਂ ਚੌਕੋਣੇ ਮੁਕਾਬਲੇ ਹੋਣ ਦੀ ਹੀ ਸੰਭਾਵਨਾ ਹੈ।


Shyna

Content Editor

Related News