ਕਾਂਗਰਸ-ਅਕਾਲੀਆਂ ਤੋਂ ਪੈਸੇ ਲੈ ਕੇ ਵੀ ਵੋਟ ਝਾੜੂ ਨੂੰ ਹੀ ਪਾਓ : ਬਲਜਿੰਦਰ ਕੌਰ
02/12/2021 11:13:35 AM
ਜਲਾਲਾਬਾਦ (ਨਿਖੰਜ, ਜਤਿੰਦਰ): ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭੱਖਦਾ ਜਾ ਰਿਹਾ ਹੈ। ਇਸ ਕੜੀ ਤਹਿਤ ਪਿਛਲੀ ਰਾਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰਨ ਲਈ ਤਲਵੰਡੀ ਸਾਬੋ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਨੇ ਵਾਰਡ ਨੰਬਰ 5, 17 ਅਤੇ ਵਾਰਡ ਨੰਬਰ 11 ’ਚ ਚੋਣ ਜਲਸੇ ’ਚ ਲੋਕਾਂ ਦੇ ਇੱਕਠ ਨੂੰ ਸੰਬੋਧਨ ਕੀਤਾ।
ਉਮੀਦਵਾਰ ਨੀਲਮ ਰਾਣੀ ਦੇ ਹੱਕ ’ਚ ਚੋਣ ਪ੍ਰਚਾਰ ਕਰਦੇ ਉਨ੍ਹਾਂ ਨੇ ਕਿਹਾ ਕਿ ਜਦੋਂ ਔਰਤਾਂ ਜੰਗ ਦੇ ਮੈਦਾਨ ’ਚ ਉੱਤਰ ਆਉਂਦੀਆਂ ਹਨ ਤਾਂ ਉਹ ਜੰਗ ਫਤਿਹ ਹੁੰਦੀ ਹੈ। ਇਸ ਵਾਰ ਜਲਾਲਾਬਾਦ ਦੀ ਨਗਰ ਕੌਂਸਲ ਚੋਣਾਂ ’ਚ ਜ਼ਿਆਦਾਤਰ ‘ਆਪ’ ਦੀਆਂ ਉਮੀਦਵਾਰਾਂ ਔਰਤਾਂ ਹਨ। ਕਾਂਗਰਸੀ ਅਤੇ ਅਕਾਲੀ ਦੋਨਾਂ ਪਾਰਟੀਆਂ ਦੇ ਲੋਕ ਤੁਹਾਡੇ ਘਰਾਂ ’ਚ ਨਸ਼ਾ, ਪੈਸੇ ਦੇਣ ਲਈ ਆਉਣਗੇ ਪਰ ਤੁਸੀ ਉਨ੍ਹਾਂ ਨੂੰ ਮਨਾ ਨਹੀਂ ਕਰਨਾ ਕਿਉਂ ਕਿ ਉਹ ਪੈਸੇ ਤੁਹਾਡੇ ਟੈਕਸ ਤੋਂ ਲੁੱਟੇ ਹੋਏ ਹਨ। ਉਨ੍ਹਾਂ ਨੂੰ ਪੈਸੇ ਲੈ ਕੇ ਵੀ ਵੋਟ ਝਾੜੂ ਨੂੰ ਹੀ ਪਾਉਣੀ ਹੈ। ਇਸ ਸਮੇਂ ਸੀਨੀਅਰ ਨੇਤਾ ਜਗਦੀਪ ਕੰਬੋਜ ਗੋਲਡੀ, ਮਹਿੰਦਰ ਸਿੰਘ ਕਚੂਰਾ, ਡਾ . ਸੁਰਜੀਤ ਸਿੰਘ , ਵੀਰ ਸਿੰਘ , ਸੁਖਵਿੰਦਰ ਸਿੰਘ ਸੁਖਾ, ਨਿਰਮਲਜੀਤ ਸਿੰਘ ਬਰਾਡ਼ , ਐਡਵੋਕੇਟ ਸੁਖਦੇਵ ਸਿੰਘ , ਰਾਜ ਪਾਲ , ਪ੍ਰਵੀਨ ਰਾਣੀ, ਕਾਮਰੇਡ ਪ੍ਰਵੀਨ ਕੁਮਾਰ, ਸੋਨੂ ਗੋਗਾ, ਬਲਵਿੰਦਰ ਨਿੱਕਿਆ, ਗੁਰਵਿੰਦਰ ਕੌਰ, ਨਰਿੰਦਰ ਕੌਰ, ਚਰਨਜੀਤ ਕੌਰ ਆਦਿ ਮੌਜੂਦ ਸਨ।