ਨਗਰ ਨਿਗਮ ਵਲੋਂ ਅੱਜ ਫਿਰ 2 ਦੁਕਾਨਾਂ ਸੀਲ

02/24/2020 6:01:50 PM

ਮੋਗਾ (ਸੰਜੀਵ): ਮੋਗਾ 'ਚ ਆਏ ਦਿਨ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਣਾਈ ਜਾ ਰਹੀਆਂ ਬਿਲਡਿੰਗਾਂ ਦੇ ਚਰਚੇ ਹੋ ਰਹੇ ਹਨ ਅਤੇ ਜਦੋਂ ਇਨ੍ਹਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਹੁੰਦੀ ਹੈ ਤਾਂ ਇਨ੍ਹਾਂ 'ਤੇ ਕਾਰਵਾਈ ਨੂੰ ਅਮਲ 'ਚ ਲਿਆ ਕੇ ਸ਼ਿਕਾਇਤ ਕਰਤਾ ਦੀ ਕੋਈ ਸੁਣਵਾਈ ਨਹੀਂ ਹੁੰਦੀ। ਅਜਿਹਾ ਮਾਮਲਾ ਫਿਰੋਜ਼ਪੁਰ ਜੀ.ਟੀ. ਰੋਡ ਅਤੇ ਈ.ਜੀ.ਡੇ. 9 ਨਿਊ ਟਾਊਨ 'ਚ ਦੁਕਾਨਾਂ ਦੀਆਂ ਬਿਲਡਿੰਗਾਂ 'ਬੇਨਿਯਮੀਆਂ ਦੇ ਕਾਰਨ ਸੀਲ ਕੀਤੀ ਗਈ।

ਜਾਣਕਾਰੀ ਮੁਤਾਬਕ ਬਿਲਡਿੰਗਾਂ 'ਚ ਘੱਟ ਨਕਸ਼ਾ ਪਾਸ ਕਰਵਾ ਕੇ ਉਸ 'ਤੇ ਵੱਧ ਬਿਲਡਿੰਗ ਬਣਾਏ ਜਾਣ ਦਾ ਮਾਮਲਾ ਅਧਿਕਾਰੀਆਂ ਦੇ ਧਿਆਨ 'ਚ ਆਇਆ ਤਾਂ ਨਗਰ ਨਿਗਮ ਦੇ ਅਧਿਕਾਰੀ ਹਰਕਤ 'ਚ ਆਏ ਅਤੇ ਇਨ੍ਹਾਂ ਦੁਕਾਨਾਂ ਦੀ ਪੂਰੀ ਜਾਂਚ ਕਰਨ ਦੇ ਬਾਅਦ ਇਨ੍ਹਾਂ ਨੂੰ ਸੀਲ ਕੀਤਾ ਗਿਆ। ਪਤਾ ਲੱਗਾ ਹੈ ਕਿ ਇਨ੍ਹਾਂ ਦੁਕਾਨਾਂ ਦਾ ਨਕਸ਼ਾ ਪਾਸ ਹੋਇਆ ਸੀ, ਜਿਸ ਦੀ ਸ਼ਿਕਾਇਤ ਹੋਣ ਦੇ ਬਾਅਦ ਅਧਿਕਾਰੀਆਂ ਵਲੋਂ ਇਨ੍ਹਾਂ ਦੁਕਾਨਾਂ ਨੂੰ ਅੱਜ ਸੀਲ ਕੀਤਾ ਗਿਆ। ਇਸ ਸਬੰਧ 'ਚ ਨਗਰ ਨਿਗਮ ਦੇ ਅਧਿਕਾਰੀ ਇੰਜੀਨੀਅਰ ਦਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਨਕਸ਼ੇ ਤੋਂ ਵਧ ਨਿਰਮਾਣ ਕੀਤੇ ਜਾਣ ਦੇ ਬਾਅਦ ਬੇਨਿਯਮੀ ਦੇ ਚੱਲਦੇ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ।

Shyna

This news is Content Editor Shyna