ਮੁਕਤਸਰ ਸਾਹਿਬ ''ਚ ਦਿਨੋ-ਦਿਨ ਵੱਧ ਰਹੀਆਂ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ

10/26/2020 5:59:30 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)— ਮਾਲਵਾ ਖੇਤਰ ਦੇ ਚਰਚਿਤ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ 'ਚ ਇਸ ਵੇਲੇ ਅਮਨ-ਅਮਾਨ ਦੀ ਸਥਿਤੀ ਨੂੰ ਦਿਨੋ-ਦਿਨ ਖਤਰਾ ਬਣ ਰਿਹਾ ਹੈ। ਜਿਸ ਕਰਕੇ ਜ਼ਿਲ੍ਹੇ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ ਅਤੇ ਵੱਧ ਰਹੀਆਂ ਘਟਨਾਵਾਂ ਨੂੰ ਵੇਖ ਕੇ ਸਹਿਮੇ-ਸਹਿਮੇ ਨਜ਼ਰ ਆ ਰਹੇ ਹਨ।

ਪਤੀ-ਪਤਨੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਭੋਪਾਲ ਪੁਲਸ ਨੇ ਜਲੰਧਰ 'ਚੋਂ ਇੰਝ ਕੀਤਾ ਕਾਬੂ

ਜ਼ਿਕਰਯੋਗ ਹੈ ਕਿ ਕੁਝ ਦਿਨਾਂ 'ਚ ਹੀ ਜ਼ਿਲ੍ਹੇ ਅੰਦਰ ਦੋ ਨੌਜਵਾਨਾਂ ਦਾ ਕਤਲ ਹੋ ਚੁੱਕਾ ਹੈ। ਪਹਿਲੀ ਵਾਰਦਾਤ ਪਿੰਡ ਔਲਖ ਵਿਖੇ ਵਾਪਰੀ, ਜਦ ਕਿ ਦੂਜੀ ਵਾਰਦਾਤ ਪਿੰਡ ਮਹਾਂਬੱਧਰ ਵਿਖੇ ਵਾਪਰੀ। ਇਸ ਤੋਂ ਇਲਾਵਾ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਅਜੇ ਵੀ ਇਹ ਸਿਲਸਿਲਾ ਜਾਰੀ ਹੈ। ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਜਿੱਥੇ ਸ਼ਹਿਰੀ ਖੇਤਰਾਂ 'ਚ ਵਾਪਰ ਰਹੀਆਂ ਹਨ, ਉਥੇ ਪੇਂਡੂ ਖੇਤਰਾਂ 'ਚ ਵੀ ਅਜਿਹਾ ਕੁਝ ਹੀ ਹੋ ਰਿਹਾ ਹੈ। ਦੇਰ ਸ਼ਾਮ ਨੂੰ ਸੜਕਾਂ 'ਤੇ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀ ਹੈ। ਜ਼ਿਲ੍ਹੇ ਅੰਦਰ ਮੋਟਰਸਾਇਕਲ ਚੋਰੀ ਹੋ ਜਾਣ ਦੇ ਵੀ ਕਈ ਮਾਮਲੇ ਸਾਹਮਣੇ ਆਏ ਹਨ। ਕਈ ਲੋਕਾਂ ਦੇ ਮੋਟਰਸਾਇਕਲ ਚੋਰੀ ਹੋਏ ਹਨ। ਔਰਤਾਂ ਵੀ ਸੁਰੱਖਿਅਤ ਨਹੀਂ ਹਨ ਅਤੇ ਕੁਝ ਥਾਵਾਂ 'ਤੇ ਔਰਤਾਂ ਦੇ ਪਰਸ ਅਤੇ ਹੋਰ ਸਮਾਨ ਖੋਹਿਆ ਗਿਆ ਹੈ। ਗਲਤਅਨਸਰਾਂ ਦੀ ਭਰਮਾਰ ਵੱਡੀ ਹੁੰਦੀ ਜਾ ਰਹੀ ਹੈ। ਭਾਵੇਂ ਪੁਲਸ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਹੈ ਪਰ ਚੋਰੀ ਹੋਏ ਮੋਟਰਸਾਈਕਲ ਅਜੇ ਨਹੀ ਲੱਭੇ। ਲੋਕ ਪੁਲਸ ਦੀ ਕਾਰਗੁਜ਼ਾਰੀ ਨੂੰ ਢਿੱਲੀ ਦੱਸ ਰਹੇ ਹਨ।

ਇਹ ਵੀ ਪੜ੍ਹੋ: ਤਲਾਕ ਦਿੱਤੇ ਬਿਨਾਂ ਪਤੀ ਨੇ ਰਚਾਇਆ ਦੂਜਾ ਵਿਆਹ, ਪਾਸਪੋਰਟ ਵੇਖਦਿਆਂ ਹੀ ਪਤਨੀ ਦੇ ਉੱਡੇ ਹੋਸ਼

ਪੁਲਸ ਵਰਤ ਰਹੀ ਹੈ ਪੂਰੀ ਚੌਕਸੀ, ਸਖ਼ਤ ਨਜ਼ਰ: ਜ਼ਿਲ੍ਹਾ ਮੁਖੀ
ਜਦੋਂ 'ਜਗ ਬਾਣੀ' ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਡੀ. ਸੁਡਰਵਿਜੀ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪੁਲਸ ਪੂਰੀ ਚੌਕਸੀ ਵਰਤ ਰਹੀ ਹੈ ਅਤੇ ਗਲਤ ਅਨਸਰਾਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂਕਿਹਾ ਕਿ ਪੁਲਸ ਥਾਣਾ ਬਰੀਵਾਲਾ, ਸਿਟੀ ਮਲੋਟ ਅਤੇ ਸਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਮੋਟਰਸਾਇਕਲ ਚੋਰੀ ਕਰਨ ਵਾਲੇ ਚੋਰਾਂ ਨੂੰ ਫੜਿਆ ਗਿਆ ਹੈ ਤੇ ਉਹਨਾਂ ਕੋਲੋ ਰਿਕਕਵਰੀ ਵੀ ਹੋਈ ਹੈ। ਪੁਲਸ ਨੇ ਚੋਰੀ ਦੇ11 ਮੁਕੱਦਮੇ ਟਰੇਸ ਕੀਤੇ ਹਨ। ਪੀ.ਸੀ.ਆਰ. ਦੇ ਜਵਾਨ ਪੂਰੀ ਨਿਗਰਾਨੀ ਰੱਖ ਰਹੇ ਹਨ ਅਤੇ ਗਲਤ ਅਨਸਰਾਂ ਦਾ ਸਿਰ ਉੱਚਾ ਨਹੀਂ ਹੋਣ ਦਿੱਤਾ ਜਾਵੇਗਾ। ਨਸ਼ਾ ਤਸਕਰਾ 'ਤੇ ਵੀ ਸ਼ਿਕੰਜਾ ਕਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀ ਹੈ ਅਤੇ ਪੁਲਸ ਆਮ ਨਾਗਰਿਕਾਂ ਦੀ ਪੂਰੀ ਸੁਰੱਖਿਆ ਕਰੇਗੀ।

ਇਹ ਵੀ ਪੜ੍ਹੋ: ਯੂ-ਟਰਨ ਦੇ ਇਲਜ਼ਾਮਾਂ 'ਤੇ ਮਜੀਠੀਆ ਦਾ ਕੈਪਟਨ ਨੂੰ ਠੋਕਵਾਂ ਜਵਾਬ (ਵੀਡੀਓ)


shivani attri

Content Editor

Related News