ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ’ਤੇ ਜਨਾਨੀ ਦਾ ਦਬਦਬਾ, ਕਈ ਅਹਿਮ ਸਰਕਾਰੀ ਵਿਭਾਗਾਂ ਦੀ ਸੰਭਾਲੀ ਵਾਗਡੋਰ

03/01/2021 5:28:14 PM

ਮੰਡੀ ਲੱਖੇਵਾਲੀ /ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਤੇ 40 ਮੁਕਤਿਆਂ ਦੀ ਇਤਿਹਾਸਕ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਵੇਲੇ ਕਈ ਅਹਿਮ ਸਰਕਾਰੀ ਵਿਭਾਗਾਂ ਦੀ ਵਾਂਗਡੋਰ ਅਫ਼ਸਰ ਬਣੀਆਂ ਜਨਾਨੀਆਂ ਦੇ ਹੱਥ ਵਿੱਚ ਹੈ। ਇਸੇ ਕਰਕੇ ਮੁਕਤਸਰ ਦੇ ਪ੍ਰਸ਼ਾਸਨ ’ਤੇ ਜਨਾਨੀਆਂ ਦਾ ਦਬਦਬਾ ਬਣਿਆ ਹੋਇਆ ਹੈ। ਇਸ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਜਨਾਨੀਆਂ ਹੁਣ ਕਿਸੇ ਵੀ ਖ਼ੇਤਰ ਵਿਚੋਂ ਮਰਦਾਂ ਨਾਲੋਂ ਪਿੱਛੇ ਨਹੀਂ ਹਨ, ਸਗੋਂ ਦੋ ਕਦਮ ਅੱਗੇ ਹੋ ਕੇ ਤੁਰ ਰਹੀਆਂ ਹਨ। 

ਪੜ੍ਹੋ ਇਹ ਵੀ ਖ਼ਬਰ - ਗ਼ਮਗੀਨ ਮਾਹੌਲ ’ਚ BSF ਦੇ ਜਵਾਨ ‘ਰਛਪਾਲ’ ਦਾ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)

ਪੜ੍ਹੋ ਇਹ ਵੀ ਖ਼ਬਰ - ਨਸ਼ੇ ਵਾਲਾ ਟੀਕਾ ਲਾਉਣ ਕਾਰਨ ਉਜੜਿਆ ਹੱਸਦਾ-ਵੱਸਦਾ ਘਰ, ਸ਼ਮਸ਼ਾਨਘਾਟ ਕੋਲੋ ਮਿਲੀ ਲਾਸ਼

ਵਰਨਣਯੋਗ ਹੈ ਕਿ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐੱਸ.ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਮੁਖੀ ਹੈ। ਸਵਰਨਜੀਤ ਕੌਰ ਐੱਸ.ਡੀ.ਐੱਮ ਦੇ ਅਹੁਦੇ ’ਤੇ ਤਾਇਨਾਤ ਹਨ। ਮੈਡਮ ਰੰਜੂ ਸਿੰਗਲਾ ਸਿਵਲ ਸਰਜਨ ਹਨ। ਮੈਡਮ ਅੰਜੂ ਗੁਪਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਹਨ ਅਤੇ ਪ੍ਰਭਜੋਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹਨ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਆਏ ‘ਗੁਰਜੀਤ ਔਜਲਾ’ ਨੇ ਵਿਰੋਧੀਆਂ ਨੂੰ ਲਾਇਆ ‘ਸਿਆਸੀ ਟੀਕਾ’

ਰਤਨਦੀਪ ਕੌਰ ਸੰਧੂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਬਤੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਵਿਦਿਅਕ ਅਦਾਰਿਆਂ ਦੀਆਂ ਮੁੱਖੀ ਜਨੀਆਂ ਹਨ ਤੇ ਕਈ ਹੋਰ ਵਿਭਾਗਾਂ ਦਾ ਕੰਮ ਕਾਜ ਵੀ ਸੰਭਾਲ ਰਹੀਆਂ ਹਨ। ਜੇਕਰ ਵੇਖਿਆ ਜਾਵੇ ਤਾਂ ਮੁਕਤਸਰ ਦੇ ਪ੍ਰਸ਼ਾਸਨ ’ਤੇ ਜਨਾਨੀਆਂ ਦੀ ਤਕੜੀ ਪਕੜ ਹੈ । ਪੁਲਸ ਮਹਿਕਮਾ, ਸਿੱਖਿਆ ਵਿਭਾਗ, ਸਿਹਤ ਮਹਿਕਮਾ ਤੇ ਹੋਰ ਕਈ ਅਹਿਮ ਵਿਭਾਗ ਜਨਾਨੀਆਂ ਕੋਲ ਹੀ ਹਨ । 

ਪੜ੍ਹੋ ਇਹ ਵੀ ਖ਼ਬਰ - ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ‘ਹੱਲਾ ਬੋਲ’, ਕਰਨਗੇ ਘਿਰਾਓ

rajwinder kaur

This news is Content Editor rajwinder kaur