ਚਾਈਨਾ ਡੋਰ ’ਚ ਫਸੇ ਕਬੂਤਰ ਦੀ ਸੀਰ ਵਾਲੰਟੀਅਰਜ਼ ਨੇ ਬਚਾਈ ਜਾਨ ਬਚਾਈ

02/04/2020 12:55:42 PM

ਸ੍ਰੀ ਮੁਕਤਸਰ ਸਾਹਿਬ (ਸੰਧਿਆ) - ਰੋਕ ਲਗਾਉਣ ਦੇ ਬਾਵਜੂਦ ਪੰਜਾਬ ’ਚ ਚਾਈਨਾ ਡੋਰ ਦੀ ਵਿਕਰੀ ਬੜੇ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। ਇਸ ਦੀ ਵਰਤੋਂ ਕਰਨ ਨਾਲ ਬਹੁਤ ਸਾਰੇ ਲੋਕਾਂ ਨਾਲ ਹਾਦਸੇ ਵਾਪਰ ਰਹੇ ਹਨ। ਚੀਨੀ ਡੋਰ ਸਿਰਫ ਪੰਛੀਆਂ, ਪਸ਼ੂਆਂ ਦੀ ਜਾਨ ਲਈ ਖਤਰਨਾਕ ਹੀ ਨਹੀਂ ਸਗੋਂ ਇਨਸਾਨਾਂ ਲਈ ਵੀ ਹਾਨੀਕਾਰਕ ਹੈ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਕਬੂਤਰ ਦੇ ਚਾਈਨਾ ਦੀ ਡੋਰ ’ਚ ਫੱਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ 15 ਸਾਲਾ ਤੋਂ ਬੱਚਿਆਂ, ਪੰਛੀਆਂ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਨਿਰਸਵਾਰਥ ਕੋਸਿਸ਼ ਕਰ ਰਹੀ ਸੋਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਨਮੈਂਟਲ ਰੀਸੋਰਸਜ਼ (ਸੀਰ) ਦੇ ਵਾਲੰਟੀਅਰਾਂ ਨੇ ਡੋਰ ’ਚ ਫੱਸੇ ਬੇਜ਼ੁਬਾਨ ਕਬੂਤਰ ਦੀ ਜਾਨ ਬਚਾਈ। 

ਜਾਣਕਾਰੀ ਦਿੰਦਿਆਂ ਸੀਰ ਆਗੂ ਸੰਦੀਪ ਅਰੋੜਾ ਕੇਵਲ ਕ੍ਰਿਸ਼ਨ ਕਟਾਰੀਆ ਤੇ ਪਰਦੀਪ ਚਮਕ ਨੇ ਦੱਸਿਆ ਕਿ ਸੀਰ ਵਾਲੰਟੀਅਰਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਘੰਟਾ ਘਰ ਵਾਲੀ ਗਲੀ ’ਚ ਇਕ ਕਬੂਤਰ ਚਾਈਨਾ ਡੋਰ ’ਚ ਫਸ ਕੇ ਬੁਰੀ ਤਰ੍ਹਾਂ ਨਾਲ ਤੜਫ ਰਿਹਾ ਹੈ। ਇਸ ਗੱਲ ਦਾ ਪਤਾ ਲੱਗਦੇ ਸਾਰ ਸੀਰ ਵਾਲੰਟੀਅਰ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਕਬੂਤਰ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਅਸਮਾਨ ’ਚ ਛੱਡ ਦਿੱਤਾ। ਸੰਦੀਪ ਅਰੋੜਾ ਅਤੇ ਪਰਦੀਪ ਚਮਕ ਨੇ ਦੱਸਿਆ ਕਿ ਸੀਰ ਵਲੋਂ ਚਾਈਨਾ ਡੋਰ ਖਿਲਾਫ ਸਖਤੀ ਲਈ ਡੀ. ਸੀ. ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਸੀਰ ਸੰਸਥਾ ਵਲੋਂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਸ਼ਹਿਰ ’ਚ ਫਲੈਕਸ ਵੀ ਲਾਏ ਜਾ ਰਹੇ ਹਨ ।

rajwinder kaur

This news is Content Editor rajwinder kaur