ਮੁਦਕੀ ਫੀਡਰ ਨਹਿਰ ''ਚ ਪਿਆ ਪਾੜ, ਕਿਸਾਨਾਂ ਦੀ 500 ਏਕੜ ਫਸਲ ਹੋਈ ਤਬਾਹ

06/18/2019 4:55:05 PM

ਫਰੀਦਕੋਟ (ਜਗਤਾਰ) - ਬੀਤੀ ਦੇਰ ਰਾਤ ਤੇਜ਼ ਬਾਰਸ਼ ਅਤੇ ਝੱਖੜ ਕਾਰਨ ਫਰੀਦਕੋਟ ਜ਼ਿਲੇ ਦੇ ਪਿੰਡ ਬੀੜ ਭੋਲੂਵਾਲਾ 'ਚੋਂ ਲੰਘਦੀ ਮੁਦਕੀ ਫੀਡਰ ਨਹਿਰ ਦਰਖਤ ਡਿੱਗਣ ਕਾਰਨ ਟੁੱਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਦਕੀ ਫੀਡਰ ਨਹਿਰ ਟੁੱਟ ਜਾਣ ਕਾਰਨ ਕਿਸਾਨਾਂ ਦੀ ਝੋਨੇ ਲੱਗੀ 500 ਏਕੜ ਫਸਲ ਪਾਣੀ 'ਚ ਡੁੱਬਣ ਕਾਰਨ ਤਬਾਹ ਹੋ ਗਈ। ਕਿਸਾਨਾਂ ਨੇ ਕਿਹਾ ਕਿ ਇਹ ਸਭ ਨਹਿਰ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਪਿੰਡ ਬੀੜ ਭੋਲੂਵਾਲਾ ਸਾਇਡ 'ਤੇ ਨਹਿਰ ਦੇ ਕਿਨਾਰੇ ਘੱਟ ਚੌੜੇ ਹਨ, ਜਿਨ੍ਹਾਂ 'ਤੇ ਸਫੈਦੇ ਦੇ ਦਰਖਤ ਲਾਏ ਹੋਏ ਹਨ। ਬੀਤੀ ਦੇਰ ਰਾਤ ਤੇਜ਼ ਝੇਖਣ ਆਉਣ ਕਾਰਨ ਕਿਨਾਰੇ 'ਤੇ ਲੱਗੇ ਦਰਖਤ ਡਿੱਗ ਗਏ, ਜਿਸ ਕਾਰਨ ਨਹਿਰ 'ਚ ਵੱਡਾ ਪਾੜ ਪੈ ਗਿਆ ਅਤੇ ਕਿਸਾਨਾਂ ਦੀ 500 ਏਕੜ ਫਸਲ ਤਬਾਹ ਹੋ ਗਈ। ਉਨ੍ਹਾਂ ਕਿਹਾ ਕਿ ਇਕ ਹਫਤਾ ਮੀਂਹ ਨਾ ਪੈਣ ਦੇ ਬਾਵਜੂਦ ਵੀ ਇਸ ਦੀ ਪਾਣੀ ਨਹੀਂ ਸੁੱਕ ਸਕਦਾ। 

ਕਿਸਾਨਾਂ ਨੇ ਵਿਭਾਗੀ ਅਧਿਕਾਰੀਆਂ 'ਤੇ ਦੋਸ਼ ਲਾਉਂਦਿਆ ਕਿਹਾ ਕਿ ਨਹਿਰ ਟੁੱਟਣ ਕਾਰਨ ਨਹਿਰ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਾ, ਜਿਸ ਕਾਰਨ ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਨਸ਼ਟ ਹੋਈਆਂ ਫਸਲਾਂ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧ 'ਚ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਨਹਿਰ ਦੇ ਟੁੱਟਣ ਦਾ ਪਤਾ ਲੱਗਾ ਉਨ੍ਹਾਂ ਨੇ ਐਕਸੀਅਨ ਨਹਿਰ ਵਿਭਾਗ ਅਤੇ ਐੱਸ.ਡੀ.ਐੱਮ ਫਰੀਦਕੋਟ ਨੂੰ ਉਸ ਥਾਂ 'ਤੇ ਭੇਜ ਦਿੱਤਾ ।ਉਨ੍ਹਾਂ ਕਿਹਾ ਕਿ ਨਹਿਰ 'ਚ ਪਏ ਪਾੜ ਨੂੰ ਜਲਦ ਠੀਕ ਕਰ ਦਿੱਤਾ ਜਾਵੇਗਾ ਅਤੇ ਕਿਸਾਨ ਦੀ ਫਸਲ ਦਾ ਜੋ ਵੀ ਨੁਕਸਾਨ ਹੋਇਆ ਹੈ, ਦਾ ਮੁਆਵਜ਼ਾ ਵੀ ਦਿਵਾਇਆ ਜਾਵੇਗਾ।


rajwinder kaur

Content Editor

Related News