MP ਸੰਜੀਵ ਅਰੋੜਾ ਨੇ ਹਸਪਤਾਲ ’ਚ ਜ਼ੇਰੇ ਇਲਾਜ ‘ਆਪ’ ਵਾਲੰਟੀਅਰ ਦੀ ਮਦਦ ਲਈ ਵਧਾਏ ਕਦਮ

06/23/2023 10:34:54 PM

ਲੁਧਿਆਣਾ (ਵਿੱਕੀ)-ਪਿਛਲੇ ਕਈ ਦਿਨਾਂ ਤੋਂ ਸੀ. ਐੱਮ. ਸੀ. ਹਸਪਤਾਲ ’ਚ ਜ਼ੇਰੇ ਇਲਾਜ ਆਮ ਆਦਮੀ ਪਾਰਟੀ ਹਲਕਾ ਪੂਰਬੀ ਦੇ ਵਾਲੰਟੀਅਰ ਅਰੁਣ ਭੱਟੀ ਦੇ ਇਲਾਜ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕਦਮ ਵਧਾਉਂਦੇ ਹੋਏ 4.48 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿੱਤ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਣਪਾਲ ਸਿੰਘ ਮੱਕੜ ਅਤੇ ਪਾਰਟੀ ਦੇ ਹਲਕਾ ਸਾਹਨੇਵਾਲ ਦੇ ਵਾਲੰਟੀਅਰ ਪਰਮਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਵਾਲੰਟੀਅਰ ਅਰੁਣ ਭੱਟੀ ਲੰਬੇ ਸਮੇਂ ਤੋਂ ਸੀ. ਐੱਮ. ਸੀ. ਹਸਪਤਾਲ ’ਚ ਦਾਖ਼ਲ ਸੀ, ਜਿਨ੍ਹਾਂ ਨੂੰ ਮੈਡੀਕਲ ਸਹੂਲਤ ਲਈ ਐੱਮ. ਪੀ. ਸੰਜੀਵ ਅਰੋੜਾ ਨੇ ਉਕਤ ਰਾਸ਼ੀ ਪ੍ਰਦਾਨ ਕੀਤੀ ਹੈ।

ਚੇਅਰਮੈਨ ਮੱਕੜ ਨੇ ਦੱਸਿਆ ਕਿ ਐੱਮ. ਪੀ. ਅਰੋੜਾ ਨੇ ਅਰੁਣ ਭੱਟੀ ਦੇ ਹਸਪਤਾਲ ਦੇ ਬਕਾਇਆ ਬਿੱਲ ਲਈ ਆਪਣੇ ਵੱਲੋਂ 4.48 ਲੱਖ ਰੁਪਏ ਦੀ ਮਦਦ ਰਾਸ਼ੀ ਦਾ ਯੋਗਦਾਨ ਦਿੱਤਾ। ਰਾਜ ਸਭਾ ਮੈਂਬਰ ਵੱਲੋਂ ਸਹਾਇਤਾ ਰਾਸ਼ੀ ਜਮ੍ਹਾ ਕਰਵਾਉਣ ਤੋਂ ਬਾਅਦ ਅਰੁਣ ਭੱਟੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਅਰੁਣ ਭੱਟੀ ਨੂੰ ਕੁਝ ਸਮਾਂ ਪਹਿਲਾਂ ਗੁੰਡਾ ਅਨਸਰਾਂ ਨੇ ਕੁੱਟਿਆ, ਜਿਸ ਤੋਂ ਬਾਅਦ ਜ਼ਿੰਦਗੀ-ਮੌਤ ਦੀ ਲੜਾਈ ਲੜਨ ਲਈ ਛੱਡ ਦਿੱਤਾ।

Manoj

This news is Content Editor Manoj