ਹੋਲੀ ਵਾਲੇ ਦਿਨ ਮੋਟਰਸਾਇਕਲਾਂ ਦੀ ਆਪਸੀ ਟੱਕਰ, 2 ਜਖਮੀ

03/19/2022 10:30:16 AM

ਤਪਾ ਮੰਡੀ (ਸ਼ਾਮ,ਗਰਗ) : ਹੋਲੀ ਵਾਲੇ ਦਿਨ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਪੁਲਸ ਸਟੇਸ਼ਨ ਦੇ ਨਜਦੀਕ ਮੋਟਰਸਾਇਕਲਾਂ ਦੀ ਆਪਸੀ ਟੱਕਰ ‘ਚ 2 ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਤਪਾ ‘ਚ ਜੇਰੇ ਇਲਾਜ ਰੋਡਵੇਜ ਬੱਸ ‘ਤੇ ਲੱਗੇ ਤੇਜਿੰਦਰ ਸਿੰਘ ਵਾਸੀ ਮਹਿਤਾ ਡਿਊਟੀ ਕਰਨ ਉਪਰੰਤ ਅਪਣੇ ਪਿੰਡ ਜਾ ਰਿਹਾ ਸੀ ਤਾਂ ਪਿਛੋਂ ਆਉਂਦਾ ਇੱਕ ਤੇਜ਼ ਰਫਤਾਰ ਮੋਟਰਸਾਇਕਲ ਸਵਾਰ ਨੇਪਾਲੀ ਸੁਰੇਨ ਕੁਮਾਰ ਨੇ ਟੱਕਰ ਮਾਰੀ। ਇਸ ਟੱਕਰ ’ਚ ਦੋਵੇਂ ਮੋਟਰਸਾਇਕਲ ਸਵਾਰ ਡਿੱਗਕੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਤਪਾ ਭਰਤੀ ਕਰਵਾਇਆ ਗਿਆ। ਮਹਿਤਾ ਨਿਵਾਸੀ ਤੇਜਿੰਦਰ ਕੁਮਾਰ ਦਾ ਪਟ ਫਰੈਕਚਰ ਹੋ ਗਿਆ।  ਹਾਦਸੇ ਦਾ ਪਤਾ ਲੱਗਦੈ ਹੀ ਪਰਿਵਾਰਿਕ ਮੈਂਬਰਾਂ ਘਟਨਾ ਥਾਂ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ : ਬਠਿੰਡਾ ਦੇ ਥਾਣੇ 'ਚ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਮਾਮਲੇ 'ਚ ਵਿਭਾਗ ਦੀ ਵੱਡੀ ਕਾਰਵਾਈ


Anuradha

Content Editor

Related News