ਸੜਕ ਕਿਨਾਰੇ ਪਏ ਪੱਥਰ ਨਾਲ ਮੋਟਰਸਾਇਕਲ ਟਰਕਾਉਣ ਨਾਲ ਮੋਟਰਸਾਇਕਲ ਸਵਾਰ ਜ਼ਖ਼ਮੀ

02/17/2021 3:30:58 PM

ਫਿਰੋਜ਼ਪੁਰ (ਹਰਚਰਨ,ਬਿੱਟੂ): ਫਿਰੋਜ਼ਪੁਰ ਮੁਕਤਸਰ ਰੋਡ ਤੇ ਸਥਿਤ ਸਟਾਰ ਪੈਲਸ ਨੇੜੇ ਗਹਿਰੀ ਧੁੰਦ ਹੋਣ ਕਰਕੇ ਸੜਕ ਤੇ ਪਏ ਪੱਥਰ ਨਾਲ ਮੋਟਸਾਇਕਲ ਟਕਾਉਣ ਤੇ ਮੋਟਰਸਾਇਕਲ ਸਵਾਰ ਜ਼ਖ਼ਮੀ ਹੋ ਗਿਆ। ਜਿਸ ਨੂੰ ਫਿਰੋਜ਼ਪੁਰ ਦੇ ਸਿਵਿਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 2 ਦਿਨ ਪਹਿਲਾਂ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ ਸੀ ਜਦੋਂਕਿ ਇਕ ਕਾਰ ਨੂੰ ਵਾਰਿਸ ਲੈ ਗਏ ਜਦੋਂਕਿ ਦੂਸਰੀ ਅਲਟੋ ਕਾਰ ਨੰ: ਡੀ.ਐਲ. 9 ਸੀ. ਕਿਊ 2467 ਸੜਕ ਦੇ ਕਿਨਾਰੇ ਖੜ੍ਹੀ ਸੀ, ਜਿਸ ਦੇ ਬਾਹਰ ਵਾਰ ਪੱਥਰ ਲਗਾਏ ਹੋਏ ਸਨ।

PunjabKesari

ਜਦੋਂ ਅੱਜ ਸਵੇਰੇ ਅਰਸਾਲ ਸਿੰਘ ਪੁੱਤਰ  ਗੁਰਮੁੱਖ ਸਿੰਘ ਵਾਸੀ ਗੁੱਜਰ (ਫਰੀਦਕੋਟ) ਫ਼ਿਰੋਜ਼ਪੁਰ ਤੋਂ ਆਪਣੀ ਡਿਊਟੀ ਕਰਕੇ ਆਪਣੇ ਮੋਟਰ ਸਾਇਕਲ ਬਜਾਜ ਸੀ.ਟੀ.100ਪੀ.ਬੀ. 04ਏ.ਏ. 4280 ਤੇ ਵਾਪਸ ਜਾ ਰਿਹਾ ਸੀ ਤਾ ਗਹਿਰੀ ਧੁੰਦ ਹੋਣ ਕਰਕੇ ਸੜਕ ਤੇ ਪਏ ਪੱਥਰ ਦਿਖਾਈ ਨਾ ਦਿਤੇ ਤਾਂ  ਮੋਟਰਸਾਇਕਲ ਪੱਥਰ ਨਾਲ ਟਕਰਾ ਕੇ ਫਿਸਲ ਕੇ ਡਿੱਗ ਗਿਆ। ਮੋਟਰਸਾਇਕਲ ਡਿੱਗਣ ਨਾਲ ਅਰਸਾਲ ਸਿੰਘ ਗੰਭੀਰ ਜਖ਼ਮੀ ਹੋ ਗਿਆ ਜਿਸ ਨੂੰ ਐਸ.ਬੀ. ਐਸੀ.ਕਾਲਜ ਦੇ ਬੀ. ਟੈਕ ਵਿਦਿਆਰਥੀਆਂ ਨੇ ਅਰਸਾਲ ਸਿੰਘ ਨੂੰ ਸੜਕ ਤੋਂ ਪਾਸੇ ਕੀਤਾ ਅਤੇ ਵਾਰਸ ਨੂੰ ਸੂਚਿਤ ਕਰਨ ਦੇ ਨਾਲ ਐਂਬੂਲੈਂਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਐਂਬੂਲੈਂਸ ਰਾਹੀਂ ਜ਼ਖ਼ਮੀ ਫਿਰੋਜ਼ਪੁਰ ਦੇ ਸਿਵਿਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਚੌਕੀ ਮੋਹਰੇ ਵਾਲਾ ਨੂੰ ਸੂਚਿਤ ਕੀਤਾ ਗਿਆ। 


Shyna

Content Editor

Related News