100 ਗ੍ਰਾਮ ਗਾਂਜਾ,7 ਗ੍ਰਾਮ ਚਿੱਟੇ ਪਾਊਡਰ ਸਮੇਤ ਮੋਟਰਸਾਇਕਲ ਬਰਾਮਦ,1ਔਰਤ ਸਣੇ 3 ਕਾਬੂ

10/23/2021 2:39:26 PM

ਤਪਾ ਮੰਡੀ (ਸ਼ਾਮ,ਗਰਗ): ਤਪਾ ਪੁਲਸ ਨੇ ਇੱਕ ਔਰਤ ਤੋਂ 100 ਗ੍ਰਾਮ ਗਾਂਜਾ,2 ਮੋਟਰਸਾਇਕਲ ਸਵਾਰਾਂ ਤੋਂ 7 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਕੇ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ. ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਥਾਣਾ ਮੁੱਖੀ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਐੱਸ.ਪੀ. ਬਰਨਾਲਾ ਮੈਡਮ ਅਲਕਾ ਮੀਨਾ ਦੇ ਦਿੱਤੇ ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਤਪਾ ਜਤਿੰਦਰਪਾਲ ਸਿੰਘ ਦੇ ਹੁਕਮਾਂ ਤਹਿਤ ਨਸ਼ਾ ਵਿਰੋਧੀ ਚਲਾਈ ਮੁਹਿੰਮ ਦੌਰਾਨ ਉਸ ਸਮੇਂ ਸਫਲਤਾ ਮਿਲੀ ਜਦ ਸਬ-ਇੰਸਪੈਕਟਰ ਦਵਿੰਦਰ ਸਿੰਘ ਬਾਲਮੀਕ ਚੌਂਕ ਹਾਜ਼ਰ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਜਾਨਾ ਪਤਨੀ ਸੰਕਰ ਪੁੱਤਰ ਚੰਦੂ ਰਾਮ ਵਾਸੀ ਗੁਰੂ ਨਾਨਕ ਬਸਤੀ ਤਪਾ ਗਾਂਜਾ ਵੇਚਣ ਦੀ ਆਦੀ ਹੈ।

ਜੇਕਰ ਇਸੇ ਸਮੇਂ ਫੜ੍ਹੀ ਜਾਵੇ ਤਾਂ ਕਾਬੂ ਆ ਸਕਦੀ ਹੈ ਜਿਨ੍ਹਾਂ ਸਿਟੀ ਇੰਚਾਰਜ ਗੁਰਪਾਲ ਸਿੰਘ ਨੂੰ ਰੁੱਕਾ ਭੇਜਿਆ ਜਿਨ੍ਹਾਂ ਲੇਡੀ ਕਾਂਸਟੇਬਲ ਸੁਪ੍ਰੀਤ ਕੌਰ ਨੂੰ ਨਾਲ ਲੈ ਕੇ ਢਿੱਲਵਾਂ ਡਰੇਨ ਪਾਸੋਂ 100 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਥਾਣਾ ਮੁੱਖੀ ਨੇ ਇਹ ਵੀ ਦੱਸਿਆ ਕਿ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ 2 ਮੋਟਰਸਾਇਕਲ ਸਵਾਰ ਨੂੰ ਕਾਬੂ ਕੀਤਾ। ਜਿਨ੍ਹਾਂ ਆਪਣੇ ਨਾਮ ਮਹਿੰਦਰ ਸਿੰਘ ਉਰਫ ਨਿੰਦੀ ਪੁੱਤਰ ਗੁਰਨਾਮ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਮੱਲ ਸਿੰਘ ਵਾਸੀਆਨ ਕਰਾੜਵਾਲਾ (ਬਠਿੰਡਾ) ਦੱਸਿਆ ਜਦ ਇਨ੍ਹਾਂ ਦੀ ਤਲਾਸ਼ੀ ਦੌਰਾਨ 7ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਸਮੇਤ ਮੋਟਰਸਾਇਕਲ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮੁੱਖ ਮੁਨਸੀ ਲਖਵਿੰਦਰ ਸਿੰਘ ਲੱਖਾ,ਲੇਡੀ ਕਾਂਸਟੇਬਲ ਸੁਪ੍ਰੀਤ ਕੌਰ ਆਦਿ ਹਾਜ਼ਰ ਸਨ।   


Shyna

Content Editor

Related News