ਟਰੇਨ ਹੇਠਾਂ ਆ ਕੇ ਮਾਂ ਧੀ ਨੇ ਕੀਤੀ ਖੁਦਕੁਸ਼ੀ, ਮੌਤ

02/09/2020 7:41:15 PM

ਸੁਨਾਮ ਉਧਮ ਸਿੰਘ ਵਾਲਾ , (ਬਾਂਸਲ)— ਸਥਾਨਕ ਰੇਲਵੇ ਲਾਈਨਾਂ 'ਚ ਬੀਤੀ ਰਾਤ ਇਕ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਜਿਸ ਦੌਰਾਨ ਮਾਂ ਤੇ ਧੀ ਦੀ ਮੌਤ ਹੋ ਗਈ। ਇਸ ਸਬੰਧੀ ਜੀ. ਆਰ. ਪੀ. ਪੁਲਸ ਚੌਕੀ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਦੇ ਨਰਦੇਵ ਸਿੰਘ, ਨਿਰਮਲ ਸਿੰਘ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਜੋਤੀ ਦੇਵੀ ਪਤਨੀ ਗੋਬਿੰਦ ਕੁਮਾਰ ਵਾਸੀ ਨੇੜੇ ਹਨੂਮਾਨ ਮੰਦਰ ਸੁਨਾਮ (27 ਸਾਲ) ਤੇ ਉਸਦੀ ਬੱਚੀ ਸੁਨੇਹਾ ਉਮਰ 5-6 ਮਹੀਨੇ ਦੀ ਬੀਤੀ ਰਾਤ ਟਰੇਨ ਹੇਠਾਂ ਆਉਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।


KamalJeet Singh

Content Editor

Related News