ਪੋਸ਼ਣ ਮਹੀਨਾ: ਡਿਪਟੀ ਕਮਿਸ਼ਨਰ ਨੇ ਔਰਤ ਸਰਪੰਚਾਂ ਨਾਲ ਕੀਤੀ ਮੀਟਿੰਗ

10/01/2019 12:24:21 AM

ਮਾਨਸਾ,(ਮਿੱਤਲ)- ਪੋਸ਼ਣ ਮਾਹ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਔਰਤ ਸਰਪੰਚਾਂ ਨਾਲ ਮੀਟਿੰਗ ਕੀਤੀ। ਸਰਪੰਚਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਰਾਸ਼ਟਰ ਦੀ ਮਿਸਾਲ ਹੁੰਦੀਆਂ ਹਨ ਅਤੇ ਔਰਤ ਹੋਣ ਦੇ ਨਾਮ ਤੇ ਉਨ੍ਹਾਂ ਕੋਲ ਪੋਸ਼ਣ ਨੂੰ ਉਤਸ਼ਾਹਿਤ ਕਰਨ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਮਹਿੰਗਾ ਖਾਣਾ ਦੇਣਾ ਸਮੇਂ ਦੀ ਮੰਗ ਨਹੀਂ ਸੀ ਬਲਕਿ ਪੋਸ਼ਣ ਯੁਕਤ ਖਾਣਾ ਦੇਣਾ ਸੀ।
ਉਨ੍ਹਾਂ ਕਿਹਾ ਕਿ ਵੱਖ-ਵੱਖ ਆਂਗਣਵਾੜੀ ਕੇਂਦਰਾਂ ’ਚ 50 ਪੋਸ਼ਣ ਬਗੀਚੀਆਂ ਲਗਾਈਆਂ ਜਾ ਚੁੱਕੀਆਂ ਹਨ ਤਾਂ ਜੋ ਔਰਤਾਂ ਰਸਾਇਣਕ ਮੁਕਤ ਤੇ ਜੈਵਿਕ ਭੋਜਨ ਆਪਣੇ ਪਰਿਵਾਰ ਨੂੰ ਦੇ ਸਕਣ।
ਉਨ੍ਹਾਂ ਕਿਹਾ ਕਿ ਗਰਭਵਤੀ ਮਾਵਾਂ, ਨਵ ਜੰਮੇ ਅਤੇ 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਸਾਰੇ ਵਿਕਾਸ ਦੇ ਮਾਪਦੰਡ ਪੂਰੇ ਕਰਦੀਆਂ।
ਜ਼ਿਲ੍ਹਾਂ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਦੱਸਿਆ ਕਿ ਪੋਸ਼ਣ ਮਾਹ ਦੌਰਾਨ ਜ਼ਿਲ੍ਹੇ ’ਚ ਰੈਲੀਆਂ, ਜਾਗੋ, ਗੋਦ ਭਰਾਈ, ਪੋਸ਼ਣ ਮੇਲਾ, ਪੋਸ਼ਣ ਚੌਪਾਲ ਕਰਵਾਏ ਗਏ ਤਾਂ ਜੋ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਪੈਦਾ ਕੀਤੀਆਂ ਜਾ ਸਕਣ। ਇਸ ਮੌਕੇ ਸਰਪੰਚ ਅਤੇ ਪੰਚ ਔਰਤਾਂ ਨੇ ਉਤਸ਼ਾਹ ਨਾਲ ਇਸ ਸਮਾਗਮ ’ਚ ਭਾਗ ਲਿਆ ਤੇ ਉਨ੍ਹਾਂ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪਿੰਡਾਂ ਦੀਆਂ ਸੰਗਤਾਂ ਵੱਲੋਂ ਜੋ ਸਾਨੂੰ ਮਾਣ ਸਨਮਾਨ ਬਖਸਿਆ ਹੈ। ਉਸ ਦੀ ਬਦੌਲਤ ਅੱਜ ਮਹਿਲਾ ਡਿਪਟੀ ਕਮਿਸ਼ਨਰ ਨਾਲ ਸਾਡੀਆਂ ਖੁਸ਼ਗਵਾਰ ਮਾਹੌਲ਼ ਵਿੱਚ ਮੀਟਿੰਗਾਂ ਹੋ ਰਹੀਆਂ ਹਨ। ਜਿਸ ਦੇ ਪਿੰਡਾਂ ਦੇ ਵਿਕਾਸ ਦੇ ਠੋਸ ਨਤੀਜੇ ਸਾਹਮਣੇ ਆਉਣਗੇ ਕਿਉਂਕਿ ਪਹਿਲੀ ਵਾਰ ਹੋਇਆ ਕਿ ਇੱਕ ਮਹਿਲਾ ਡਿਪਟੀ ਕਮਿਸ਼ਨਰ ਨੇ ਸਰਪੰਚਾਂ ਅਤੇ ਪੰਚਾਂ ਔਰਤਾਂ ਨਾਲ ਮੀਟਿੰਗ ਕੀਤੀ।


Bharat Thapa

Content Editor

Related News