ਛੇੜਛਾੜ ਤੋਂ ਦੁਖੀ ਹੋ ਕੇ 7ਵੀਂ ਦੀ ਵਿਦਿਆਰਥਣ ਨੇ ਸਕੂਲ ਜਾਣਾ ਛੱਡਿਆ

06/16/2019 2:45:29 PM

ਲੁਧਿਆਣਾ— ਇਥੋਂ ਦੇ ਬਹਾਦੁਰਕੇ ਰੋਡ ਇਲਾਕੇ ਦੀ 12 ਸਾਲਾ ਵਿਦਿਆਰਥਣ ਨੇ ਰਸਤੇ 'ਚ ਰੋਜ਼ਾਨਾ ਕੀਤੀ ਜਾ ਰਹੀ ਛੇੜਛਾੜ ਤੋਂ ਦੁਖੀ ਹੋ ਕੇ ਸਕੂਲ ਜਾਣਾ ਹੀ ਛੱਡ ਦਿੱਤਾ। ਵਿਦਿਆਰਥਣ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਵੀ ਕੀਤੀ ਹੈ। ਥਾਣਾ ਬਸਤੀ ਜੋਧੇਵਾਲ ਪੁਲਸ ਨੇ ਵਿਦਿਆਰਥਣ ਦੀ ਸ਼ਿਕਾਇਤ 'ਤੇ ਬਹਾਦੁਰਕੇ ਰੋਡ ਵਾਸੀ ਵਰਿੰਦਰ ਕੁਮਾਰ, ਵਿਕਰਮ ਕਾਲਾ ਅਤੇ ਰਾਕੇਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰ ਦਿੱਤਾ। ਸ਼ਿਕਾਇਤ ਕਰਤਾ ਮੁਤਾਬਕ 7ਵੀਂ ਕਲਾਸ ਦੀ ਵਿਦਿਆਰਥਣ ਘਰੋਂ ਰੋਜ਼ਾਨਾ ਸਕੂਲ ਲਈ ਜਾਂਦੀ ਹੈ ਪਰ ਰਸਤੇ 'ਚ ਗੁਆਂਢ ਦੇ ਰਹਿਣ ਵਾਲੇ ਉਕਤ ਆਰੋਪੀ ਉਸ ਨਾਲ ਛੇੜਛਾੜ ਕਰਦੇ ਰਹਿੰਦੇ ਹਨ। ਇਸ ਦੇ ਇਲਾਵਾ ਜਦੋਂ ਉਹ ਛੱਤ 'ਤੇ ਵੀ ਜਾਂਦੀ ਹੈ ਤਾਂ ਵੀ ਮੁਲਜ਼ਮ ਗਾਲਾਂ ਕੱਢਦੇ ਹੋਏ ਅਸ਼ਲੀਲ ਹਰਕਤਾਂ ਕਰਦੇ ਹਨ। ਇਸ ਕਾਰਨ ਉਸ ਨੇ ਸਕੂਲ ਜਾਣਾ ਹੀ ਬੰਦ ਕਰ ਦਿੱਤਾ। ਥੱਕ ਕੇ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਥਾਣਾ ਬਸਤੀ ਜੋਧੇਵਾਲ ਦੇ ਜਾਂਚ ਅਧਿਕਾਰੀ ਨਿਰਵੇਲ ਸਿੰਘ ਨੇ ਕਿਹਾ ਕਿ ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


shivani attri

Content Editor

Related News