ਮੋਹਿਤ ਮੇਸ਼ੀ ਨੇ ਕਾਂਗਰਸ ਨੂੰ ਅਲਿਵਦਾ ਕਹਿ ਕੇ ਅਕਾਲੀ ਦਲ ਦਾ ਫੜਿਆ ਪੱਲ੍ਹਾ

01/07/2021 11:10:23 AM

ਤਪਾ ਮੰਡੀ (ਸ਼ਾਮ,ਗਰਗ): ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੀ ਇਕ ਅਹਿਮ ਮੀਟਿੰਗ ਸੋਹੀਆਣਾ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ’ਚ ਜ਼ਿਲ੍ਹਾ ਬਰਨਾਲਾ ਦੇ ਚੋਣ ਅਬਜ਼ਰਬਰ ਸਾਬਕਾ ਐੱਮ.ਐੱਲ.ਏ.  ਇਕਬਾਲ ਸਿੰਘ ਝੂੰਦਾਂ ਜਗਦੀਪ ਸਿੰਘ ਨਕਈ ਸਾਬਕਾ ਮੰਤਰੀ, ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਬਿੱਟੂ ਦੀਵਾਨਾ ਵਿਸ਼ੇਸ਼ ਤੌਰ ’ਤੇ  ਸ਼ਾਮਲ ਹੋਏ ਜਿਸ ਵਿਚ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਅਹਿਮ ਵਿਚਾਰ ਵਟਾਂਦਰੇ ਕੀਤੇ ਗਏ। ਇਸ ਤੋਂ ਬਾਅਦ ਕੱਟੜ਼ ਕਾਂਗਰਸੀ ਪਰਿਵਾਰ ਜੋ ਕੇ ਪੰਜਾਹ ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ ਦੇ ਐੱਸ.ਸੀ. ਵਿੰਗ ਦੇ ਮੋਹਰੀ ਲੀਡਰ ਮੋਹਿਤ ਕੁਮਾਰ ਮੇਸ਼ੀ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਸਤਨਾਮ ਸਿੰਘ ਰਾਹੀਂ ਹਲਕਾ ਇੰਚਾਰਜ ਅਕਾਲੀ ਦਲ ਭਦੌੜ ਦੀ ਯੋਗ ਅਗਵਾਈ ਦੇ ’ਚ ਅਕਾਲੀ ਦਲ ਦਾ ਪੱਲਾ ਫੜਿਆ।

ਇਹ ਵੀ ਪੜ੍ਹੋ:  ਦਿੱਲੀ ਮੋਰਚਾ: ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ 4 ਹਜ਼ਾਰ ਕਿਸਾਨ ਵਾਲੰਟੀਅਰ ਤਾਇਨਾਤ

ਇਸ ਮੌਕੇ ਮੋਹਿਤ ਮੇਸੀ ਨੇ  ਦੱਸਿਆ ਕਿ ਕਾਂਗਰਸ ਵਿੱਚ ਜਨਮ ਤੋਂ ਸਾਡੇ ਪਰਿਵਾਰ ਨੇ ਬਹੁਤ ਕੰਮ ਕੀਤਾ ਪਰ ਕਾਂਗਰਸ ਨੇ ਕਦੇ ਸਾਡਾ ਮੁੱਲ ਨਹੀ ਪਾਇਆ। ਮੋਹਿਤ ਮੇਸੀ ਨੇ  ਅਕਾਲੀ ਦਲ ਦੀ ਲੀਡਰਸ਼ਿਪ ਵਿਚ ਭਰੋਸਾ ਜਤਾਉਂਦੇ ਹੋਏ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਜਿਸ ਦਾ ਸਵਾਗਤ ਪਾਰਟੀ ਅਬਜ਼ਰਵਰ ਇਕਬਾਲ ਸਿੰਘ ਝੂੰਦਾਂ ਨੇ ਸਿਰੋਪਾ ਪਾ ਕੇ ਕੀਤਾ। ਮੋਹਿਤ ਮੇਸੀ ਨੇ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੀ ਜੋ ਵੀ ਡਿਊਟੀ ਲੱਗੇਗੀ ਹੁਣ ਤਨਦੇਹੀ ਨਾਲ ਨਿਭਾਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਉਗਰ ਸੈਨ ਮੋਡ, ਸਾਬਕਾ ਪ੍ਰਧਾਨ ਤਰਲੋਚਨ ਬਾਂਸਲ,ਮੁਨੀਸ਼ ਕੁਮਾਰ ਮੋੜ,ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸੁਰੇਸ਼  ਸ਼ੇਸ਼ੀ ਪੱਖੋ ,ਭਗਵੰਤ ਸੰਘ ਚੱਠਾ ਤੇ ਤਪਾ ਸ਼ਹਿਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਹਾਜ਼ਰ ਸੀ।

ਇਹ ਵੀ ਪੜ੍ਹੋ: ਚਾਈਨਾ ਡੋਰ ਨੇ ਤੋੜੀ 8 ਸਾਲਾ ਬੱਚੇ ਦੀ ਜ਼ਿੰਦਗੀ ਦੀ ਡੋਰ, ਹੋਈ ਦਰਦਨਾਕ ਮੌਤ


Shyna

Content Editor

Related News