ਨਿਹੰਗ ਸਿੰਘ ਜਥੇਬੰਦੀਆ ਵਲੋਂ ਮਾਘੀ ਮੌਕੇ ਸਜਾਇਆ ਗਿਆ ਮੁਹੱਲਾ

01/15/2021 5:37:58 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)-ਮਾਘੀ ਮੌਕੇ ਹਰ ਸਾਲ ਨਿਹੰਗ ਸਿੰਘ ਜਥੇਬੰਦੀਆ ਵੱਲੋਂ ਸਜਾਏ ਜਾਣ ਵਾਲਾ ਮੁਹੱਲਾ ਇਸ ਵਾਰ ਵੀ ਜਥੇਬੰਦੀਆ ਵੱਲੋ ਸਜਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 6 ਤੇ ਸਥਿਤ ਬਾਬਾ ਨੈਣਾ ਸਿੰਘ ਛਾਉਣੀ ਤੋਂ ਇਹ ਮੁਹੱਲਾ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਚ ਰਵਾਨਾ ਹੋਇਆ।

ਇਸ ਦੌਰਾਨ ਵੱਖ- ਵੱਖ ਨਿਹੰਗ ਜਥਿਆਂ ਦੇ ਜਥੇਦਾਰ ਨਿਸ਼ਾਨਾਂ ਨਾਲ ਸ਼ਾਮਿਲ ਹੋਏ। ਘੋੜਿਆਂ ਤੇ ਸਵਾਰ ਨਿਹੰਗ ਸਿੰਘਾਂ ਨੇ ਰਵਾਇਤੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਇਹ ਮੁਹੱਲਾ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਵਿਖੇ ਸਮਾਪਤ ਹੋਵੇਗਾ।

Aarti dhillon

This news is Content Editor Aarti dhillon