ਲੈਵਲ 3 ਹਸਪਤਾਲਾਂ ''ਚ ਕੋਈ ਇਲੈਕਟਿਵ ਸਰਜਰੀ ਨਹੀਂ ਕੀਤੀ ਜਾਵੇਗੀ: ਡੀ. ਸੀ.

08/24/2020 5:15:11 PM

ਮੋਹਾਲੀ (ਪਰਦੀਪ) : ਅਗਲੇ ਪੰਦਰਵਾੜੇ 'ਚ ਲੈਵਲ 3 ਹਸਪਤਾਲਾਂ 'ਚ ਕੋਈ ਇਲੈਕਟਿਵ ਸਰਜਰੀ ਨਹੀਂ ਕੀਤੀ ਜਾਵੇਗੀ। ਇਹ ਹੁਕਮ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਾਨ ਵਲੋਂ ਅੱਜ ਇੱਥੇ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਹੋ ਰਹੇ ਵਾਧੇ ਦੀ ਸਮੀਖਿਆ ਕਰਨ ਸਬੰਧੀ ਹੋਈ ਮੀਟਿੰਗ ਦੌਰਾਨ ਦਿੱਤੇ। ਉਨ੍ਹਾਂ ਕਿਹਾ ਕਿ“ਕੋਵੀਡ-19 ਕੇਸਾਂ ਵਿਚ ਹੋ ਰਹੇ ਤੇਜ਼ੀ ਨਾਲ ਵਾਧੇ ਕਾਰਣ ਲੈਵਲ 3 ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ, ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ ਕਿ ਜਿਹੜੀਆਂ ਸਰਜਰੀਆਂ ਨੂੰ ਤੁਰੰਤ ਡਾਕਟਰੀ ਪ੍ਰਕਿਰਿਆ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਸਰਜਰੀਆਂ ਨੂੰ ਬਾਅਦ 'ਚ ਕੀਤਾ ਜਾ ਸਕਦਾ ਹੈ, ਘੱਟੋ-ਘੱਟ 15 ਦਿਨਾਂ ਲਈ ਉਹ ਸਰਜਰੀਆਂ ਨਹੀਂ ਕੀਤੀਆਂ ਜਾਣਗੀਆਂ। 

ਇਹ ਵੀ ਪੜ੍ਹੋਂ : ਇਹ ਹੈ ਭਾਰਤ ਦੀ ਸਭ ਤੋਂ ਸੁੰਦਰ ਗੋਲਫਰ, ਤੈਰਾਕੀ 'ਚ ਵੀ ਰਹਿ ਚੁੱਕੀ ਹੈ ਚੈਪੀਅਨ (ਵੇਖੋ ਤਸਵੀਰਾਂ)

ਸ੍ਰੀ ਦਿਆਲਨ ਨੇ ਕਿਹਾ ਕਿ ਅਸੀਂ ਗਿਆਨ ਸਾਗਰ ਹਸਪਤਾਲ 'ਚ ਹੋਰ 200 ਬੈੱਡ ਉਪਲੱਬਧ ਕਰਵਾ ਕੇ ਲੈਵਲ 2 ਹਸਪਤਾਲਾਂ ਦੀ ਬੈੱਡ ਸਮਰੱਥਾ ਵਿਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ 8 ਨਵੀਆਂ ਐਂਬੂਲੈਂਸਾਂ ਵੀ ਕਾਰਜਸ਼ੀਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਸੀਂ ਹੋਰ ਵੈਂਟੀਲੇਟਰ ਅਤੇ ਹਾਈ ਫਲੋ ਨੈਸਲ ਕੈਨੂਲਾਜ਼ ਵੀ ਖਰੀਦ ਰਹੇ ਹਾਂ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਕੋਵਿਡ-19 ਦਾ ਟੈਸਟ ਕਰਵਾਉਣ ਲਈ ਵੱਡੀ ਗਿਣਤੀ ਵਿਚ ਲੋਕ ਆ ਰਹੇ ਹਨ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਹਸਪਤਾਲ ਵਿਖੇ ਲੋਕਾਂ ਦੀ ਆਮਦ ਨੂੰ ਕੰਟਰੋਲ ਕਰਨ ਅਤੇ ਟੈਸਟ ਕਰਵਾਉਣ ਲਈ ਮਰੀਜ਼ ਦੇ ਉਡੀਕ ਸਮੇਂ ਨੂੰ ਘੱਟ ਕਰਨ ਲਈ ਨਵਾਂ ਗਰਾਓਂ ਅਤੇ ਸੋਹਾਣਾ ਵਿਖੇ ਦੋ ਹੋਰ ਟੈਸਟਿੰਗ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮੌਜੂਦਾ ਸਹੂਲਤਾਂ 'ਤੇ ਨਜ਼ਰ ਵੀ ਰੱਖੀ ਜਾਵੇਗੀ ਤਾਂ ਜੋ ਮਰੀਜ਼ਾਂ ਦੀ ਵੱਧਦੀ ਆਮਦ ਦਾ ਅਸਰ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਤੇ ਨਾ ਪਵੇ। ਉਨ੍ਹਾਂ ਕਿਹਾ ਕਿ“ਅਸੀਂ ਸਿਵਲ ਅਤੇ ਪੁਲਸ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਹਨ, ਜੋ ਡਾਕਟਰਾਂ ਨਾਲ ਮਿਲ ਕੇ ਕੋਵਿਡ-19 ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਪੱਧਰ 'ਤੇ ਨਜ਼ਰ ਰੱਖਣ ਲਈ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਵੀ ਕਰਨਗੀਆਂ।

ਇਹ ਵੀ ਪੜ੍ਹੋਂ : ਚੋਰਾਂ ਵਲੋਂ ਇਲਾਹਾਬਾਦ ਬੈਂਕ ਦੀ ਬ੍ਰਾਂਚ 'ਚ ਪਾੜ ਲਾ ਕੇ ਚੋਰੀ ਦੀ ਕੋਸ਼ਿਸ਼

Baljeet Kaur

This news is Content Editor Baljeet Kaur