ਭੇਦਭਰੀ ਹਾਲਤ ’ਚ ਗੁੰਮ ਹੋਏ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

02/20/2020 3:44:41 PM

ਨਿਹਾਲ ਸਿੰਘ ਵਾਲਾ (ਬਾਵਾ, ਵਿਪਨ): ਪਿੰਡ ਮਾਣੂਕੇ ਦੇ ਦੋ ਦਿਨ ਤੋਂ ਭੇਦਭਰੀ ਹਾਲਤ ਵਿਚ ਗੁੰਮ ਹੋਏ ਇਕ ਨੌਜਵਾਨ ਦੀ ਖੇਤਾਂ ਵਿਚ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਹੈ। ਪਹਿਲਾਂ ਇਸ ਮਾਮਲੇ ਨੂੰ ਖੁਦਕੁਸ਼ੀ ਮੰਨਿਆ ਜਾ ਰਿਹਾ ਸੀ ਪਰ ਪਰਿਵਾਰਕ ਮੈਂਬਰ ਇਸ ਤੱਥ ਨਾਲ ਸਹਿਮਤ ਨਹੀਂ ਹੋਏ। ਜਾਣਕਾਰੀ ਅਨੁਸਾਰ 25 ਸਾਲਾ ਕੁਲਵਿੰਦਰ ਸਿੰਘ ਉਰਫ਼ ਪਿੰਦੂ ਪੁੱਤਰ ਬਲਜੀਤ ਸਿੰਘ ਜੋ ਕਿ ਅਣ-ਵਿਆਹਿਆ ਸੀ। ਪਿੰਡ ਵਿਚ ਵਰਕਸ਼ਾਪ 'ਤੇ ਕੰਮ ਕਰਦਾ ਸੀ ਅਤੇ ਪਿਛਲੇ ਦੋ ਦਿਨ ਤੋਂ ਭੇਦਭਰੀ ਹਾਲਤ ਵਿਚ ਗੁੰਮ ਸੀ, ਜਿਸ ਦੀ ਅੱਜ ਤਾਰ ਸਿੰਘ ਦੇ ਖੇਤਾਂ ਵਿਚ ਦਰੱਖਤ ਨਾਲ ਲਟਕਦੀ ਲਾਸ਼ ਦੇਖੀ ਗਈ। ਮ੍ਰਿਤਕ ਦੇ ਪਿਤਾ ਬਲਜੀਤ ਸਿੰਘ ਅਤੇ ਚਾਚਾ ਰਾਜੂ ਨੇ ਕਿਹਾ ਕਿ ਸਾਡੇ ਲੜਕੇ ਨੂੰ ਕਤਲ ਕਰ ਕੇ ਖੁਦਕੁਸ਼ੀ ਦੀ ਘਟਨਾ ਵਿਖਾਈ ਗਈ ਹੈ ਕਿਉਂਕਿ ਉਸਦੀ ਧੌਣ ਆਦਿ ਅੰਗਾਂ 'ਤੇ ਸੱਟ ਦੇ ਨਿਸ਼ਾਨ ਹਨ।

ਘਟਨਾ ਦਾ ਪਤਾ ਲਗਦਿਆਂ ਹੀ ਪੁਲਸ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਜਸਵੰਤ ਸਿੰਘ ਅਤੇ ਐਡੀਸ਼ਨਲ ਐੱਸ. ਐੱਚ. ਓ. ਥਾਣੇਦਾਰ ਬੇਅੰਤ ਸਿੰਘ ਭੱਟੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ, ਜਸਪਾਲ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਸਵਰਨ ਸਿੰਘ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਜ ਦਿੱਤਾ ਗਿਆ ਹੈ।


Shyna

Content Editor

Related News