ਸਿਵੇ 'ਚੋਂ ਮਿਲੀ ਕੈਂਚੀ ਦੇ ਮਾਮਲੇ 'ਚ ਸਟੇਟ ਟੀਮ ਨੇ ਸਟਾਫ਼ ਅਤੇ ਪੀੜਤ ਪਰਿਵਾਰ ਦੇ ਬਿਆਨ ਕਲਮਬੱਧ

11/13/2020 10:39:30 AM

ਮੋਗਾ (ਸੰਦੀਪ ਸ਼ਰਮਾ): ਮੰਗਲਵਾਰ ਨੂੰ ਜ਼ਿਲੇ ਦੇ ਪਿੰਡ ਬੁੱਧ ਸਿੰਘ ਵਾਲਾ ਮਹਿਲਾ ਨਿਵਾਸੀ, ਜਿਸ ਦੀ ਮੋਗਾ ਦੇ ਸਿਵਲ ਹਸਪਤਾਲ ਵਿਚ ਬੱਚੀ ਨੂੰ ਜਨਮ ਦੇਣ ਦੇ ਬਾਅਦ ਤਬੀਅਤ ਵਿਗੜਨ ਦੇ ਚੱਲਦੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਸੀ, ਜਿਥੇ ਉਸਦੀ ਮੌਤ ਹੋ ਗਈ ਸੀ। ਉਸਦੇ ਪਿੰਡ ਵਿਚ ਮਹਿਲਾ ਦੀ ਲਾਸ਼ ਦੇ ਅੰਤਿਮ ਸੰਸਕਾਰ ਦੇ ਬਾਅਦ ਉਸਦੀ ਅਸਥੀਆਂ ਵਿਚ ਕੈਂਚੀ ਮਿਲਣ ਦਾ ਮਾਮਲਾ ਤੁਲ ਫੜਦਾ ਜਾ ਰਿਹਾ ਹੈ। ਵੀਰਵਾਰ ਨੂੰ ਇਸ ਮਾਮਲੇ ਦੇ ਸਿਲਸਿਲੇ ਵਿਚ ਹੈਲਥ ਡਾਇਰੈਕਟਰ ਡਾ. ਪ੍ਰਭਦੀਪ ਕੌਰ ਦੇ ਆਦੇਸ਼ 'ਤੇ ਡਿਪਟੀ ਡਾਇਰੈਕਟਰ ਡਾ. ਸਤਪਾਲ ਸਿੰਘ ਦੀ ਅਗਵਾਈ ਵਿਚ ਤਿੰਨ ਮੈਂਬਰੀ ਕਮੇਟੀ ਜਾਂਚ ਕਰਨ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਪੁੱਜੀ। ਇਸ ਦੌਰਾਨ ਟੀਮ ਵਲੋਂ ਉਸ ਦਿਨ ਡਿਊਟੀ 'ਤੇ ਤਾਇਨਾਤ ਅਤੇ ਮ੍ਰਿਤਕਾ ਦਾ ਇਲਾਜ ਕਰਨ ਵਾਲੀ ਡਾ. ਹਰਸਿਮਰਤ ਖੋਸਾ ਅਤੇ ਮਹਿਲਾ ਦਾ ਆਪਰੇਸ਼ਨ ਦੇ ਸਮੇਂ ਮੌਜੂਦ ਸਟਾਫ਼ ਦੇ ਬਿਆਨ ਕਲਮਬੱਧ ਕੀਤੇ। ਇਸ ਦੇ ਬਾਅਦ ਜਾਂਚ ਕਮੇਟੀ ਵਲੋਂ ਪੀੜਤ ਪਰਿਵਾਰ ਨੂੰ ਪਿੰਡ ਬੁੱਧ ਸਿੰਘ ਵਾਲਾ ਤੋਂ ਸਿਵਲ ਹਸਪਤਾਲ ਵਿਚ ਬੁਲਾ ਕੇ ਉਨ੍ਹਾਂ ਦੇ ਵੀ ਬਿਆਨ ਦਰਜ ਕੀਤੇ ਗਏ।

ਇਹ ਵੀ ਪੜ੍ਹੋ : ਸ਼ੌਰਿਆ ਚੱਕਰ ਬਲਵਿੰਦਰ ਸੰਧੂ ਦੇ ਕਤਲ ਕੇਸ 'ਚ ਨਵਾਂ ਮੋੜ, ਪਰਿਵਾਰ ਪਹੁੰਚਿਆ ਹਾਈਕੋਰਟ

ਇਸ ਉਪਰੰਤ ਜਾਂਚ ਟੀਮ ਨੇ ਪੁਲਸ ਦੇ ਕਬਜ਼ੇ ਵਿਚ ਅਸਥੀਆਂ ਤੋਂ ਬਰਾਮਦ ਹੋਈ ਕੈਂਚੀ ਵੀ ਪੁਲਸ ਤੋਂ ਸਿਵਲ ਹਸਪਤਾਲ ਵਿਚ ਮੰਗਵਾ ਕੇ ਜਾਂਚ ਕੀਤੀ। ਕਮੇਟੀ ਦੇ ਮੁਖੀ ਮੈਂਬਰ ਡਾ. ਸਤਪਾਲ ਸਿੰਘ ਦਾ ਕਹਿਣਾ ਸੀ ਕਿ ਮੋਗਾ ਦੇ ਬਾਅਦ ਉਹ ਫਰੀਦਕੋਟ ਜਾ ਕੇ ਉਥੇ ਵੀ ਡਾਕਟਰ ਅਤੇ ਪੂਰੇ ਸਟਾਫ਼ ਦੇ ਬਿਆਨ ਦਰਜ ਕਰਨਗੇ ਕਿਉਂਕਿ ਫਰੀਦਕੋਟ ਵਿਚ ਵੀ ਮਹਿਲਾ ਗੀਤਾ ਦਾ ਆਪਰੇਸ਼ਨ ਹੋਇਆ ਸੀ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਅੱਜ ਹੀ ਪੂਰੀ ਕਰਨ ਦੇ ਬਾਅਦ ਰਿਪੋਰਟ ਬਣਾ ਕੇ ਹੈਲਥ ਡਾਇਰੈਕਟਰ ਨੂੰ ਕਾਰਵਾਈ ਲਈ ਭੇਜੀ ਜਾਵੇਗੀ। ਬੀਤੀ 10 ਅਕਤੂਬਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਪਾਰਕਿੰਗ ਦੀ ਫਰਸ਼ ' ਤੇ ਮਹਿਲਾ ਦੀ ਡਲਿਵਰੀ ਹੋਣ ਦੇ ਮਾਮਲੇ ਵਿਚ ਵੀ ਇਸ ਡਾਕਟਰ ਦੇ ਡਿਊਟੀ 'ਤੇ ਹੋਣ ਦੇ ਕਾਰਣ ਇਨ੍ਹਾਂ ਦੀ ਕਾਰਜ਼ਸ਼ੈਲੀ ਸਵਾਲਾਂ ਦੇ ਘੇਰੇ ਵਿਚ ਆ ਚੁੱਕੀ ਹੈ। ਉਸ ਮਾਮਲੇ ਵਿਚ ਕਿਸੇ ਵੀ ਸਮੇਂ ਸਬੰਧਤ ਡਾਕਟਰ ਖਿਲਾਫ ਵਿਭਾਗੀ ਜਾਂਚ ਉਪਰੰਤ ਕਾਰਵਾਈ ਸੰਭਵ ਹੋ ਸਕਦੀ ਹੈ। ਉਥੇ ਅਸਥੀਆਂ ਤੋਂ ਕੈਂਚੀ ਮਿਲਣਾ ਕਾਫੀ ਗੰਭੀਰ ਮਾਮਲਾ ਹੈ। ਇਸ ਦੀ ਜਾਂਚ ਜਲਦ ਪੂਰੀ ਕਰ ਕੇ ਲਾਪ੍ਰਵਾਹੀ ਵਰਤਣ ਵਾਲੇ ਡਾਕਟਰ ਅਤੇ ਸਟਾਫ਼ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਸਵੇਰ ਬੱਸ ਦੀ ਲਪੇਟ 'ਚ ਆਉਣ ਨਾਲ ਪਿਓ-ਪੁੱਤ ਦੀ ਮੌਤ

ਗੌਰ ਹੈ ਕਿ 6 ਨਵੰਬਰ ਨੂੰ ਪਿੰਡ ਬੁੱਧ ਸਿੰਘ ਵਾਲਾ ਨਿਵਾਸੀ ਮਹਿਲਾ ਗੀਤਾ ਦੀ ਮੋਗਾ ਦੇ ਸਿਵਲ ਹਸਪਤਾਲ ਵਿਚ ਸਿਜ਼ੇਰੀਅਨ ਡਲਿਵਰੀ ਹੋਈ ਸੀ। ਗੀਤਾ ਨੇ ਇਕ ਬੇਟੀ ਨੂੰ ਜਨਮ ਦਿੱਤਾ ਦੋ ਦਿਨ ਤੱਕ ਗੀਤਾ ਅਤੇ ਉਸਦੀ ਬੇਟੀ ਠੀਕ ਸੀ, ਪਰ ਬਾਅਦ ਵਿਚ ਉਸਦੀ ਤਬੀਅਤ ਖਰਾਬ ਹੋ ਗਈ, ਜਿਸ ਦੇ ਚੱਲਦੇ ਮੋਗਾ ਤੋਂ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਸੀ। ਫਰੀਦਕੋਟ ਵਿਚ 9 ਨਵੰਬਰ ਦੀ ਸਵੇਰ ਗੀਤਾ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਉਪਰੰਤ ਅੰਤਿਮ ਸਸਕਾਰ ਦੇ ਬਾਅਦ ਅਸਥੀਆਂ 'ਚੋਂ ਕੈਂਚੀ ਮਿਲੀ ਸੀ।

ਇਹ ਵੀ ਪੜ੍ਹੋ : 62 ਦਿਨ ਤੋਂ ਕੋਮਾ 'ਚ ਸੀ ਨੌਜਵਾਨ, ਚਿਕਨ ਦਾ ਨਾਮ ਸੁਣਦੇ ਹੀ ਆ ਗਿਆ ਹੋਸ਼

ਫਰੀਦਕੋਟ 'ਚ ਵੀ ਕੀਤੀ ਜਾਵੇਗੀ ਮ੍ਰਿਤਕਾ ਦਾ ਇਲਾਜ ਕਰਨ ਵਾਲੇ ਸਟਾਫ਼ ਤੋਂ ਕੀਤੀ ਜਾਵੇਗੀ ਜਾਂਚ : ਡਾਇਰੈਕਟਰ
ਡਿਪਟੀ ਡਾਇਰੈਕਟਰ ਡਾ. ਸਤਪਾਲ ਸਿੰਘ ਨੇ ਕਿਹਾ ਕਿ ਇਸ ਘਟਨਾ 'ਤੇ ਅਫਸੋਸ ਪ੍ਰਗਟਾਇਆ, ਉਥੇ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਮੋਗਾ ਵਿਚ ਹਸਪਤਾਲ ਸਟਾਫ਼ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਇਸ ਦੇ ਬਾਅਦ ਟੀਮ ਵਲੋਂ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਜਾ ਕੇ ਵੀ ਮੈਡੀਕਲ ਸਟਾਫ ਦੇ ਬਿਆਨ ਕਲਮਬੱਧ ਕਰਕੇ ਵਿਭਾਗੀ ਹਾਈਕਮਾਨ ਨੂੰ ਰਿਪੋਰਟ ਸੌਂਪੀ ਜਾਵੇਗੀ।


Baljeet Kaur

Content Editor

Related News