ਟਰੱਕ-ਟਰਾਲੇ ਹਾਦਸੇ ’ਚ ਡਰਾਈਵਰ ਦੀ ਮੌਤ, ਕੰਡਕਟਰ ਜ਼ਖਮੀ

03/12/2020 4:52:42 PM

ਮੋਗਾ (ਸੰਜੀਵ) - ਬੁੱਧਵਾਰ ਦੇਰ ਰਾਤ ਫਿਰੋਜ਼ਪੁਰ ਰੋਡ ਦੇ ਪੁੱਲ ’ਤੇ ਖਰਾਬ ਖੜ੍ਹੇ ਟਰੱਕ ਦੇ ਪਿਛਲੇ ਹਿੱਸੇ ਨੂੰ ਟਰਾਲੇ ਵਲੋਂ ਟੱਕਰ ਮਾਰ ਦੇਣ ਕਾਰਨ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ’ਚ ਸੜਕ ’ਤੇ ਲੇਟ ਕੇ ਟਰੱਕ ਠੀਕ ਕਰ ਰਹੇ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਕੰਡਕਟਰ ਗਭੀਰ ਤੌਰ ’ਤੇ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ, ਜਦਕਿ ਜ਼ਖਮੀ ਦੀ ਪਛਾਣ ਬਲਕਾਰ ਸਿੰਘ ਪੁੱਤਰ ਬਲਬੀਰ ਸਿੰਘ ਵਜੋਂ ਹੋਈ ਹੈ। ਦੱਸ ਦੇਈਏ ਕਿ ਫਿਰੋਜ਼ਪੁਰ ਪੁੱਲ ਦੇ ਉਪਰ ਪਿਛਲੇ ਕਈ ਸਾਲਾ ਤੋਂ ਲਾਈਨ ਨਾ ਹੋਣ ਕਾਰਨ ਸੜਕ ਹਾਦਸੇ ਹੋਣਾ ਆਮ ਗੱਲ ਹੋ ਗਈ ਹੈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਟਰੱਕ ਵਾਲਾ ਟਰੱਕ ਨੂੰ ਠੀਕ ਕਰਵਾ ਕੇ ਫਿਰੋਜ਼ਪੁਰ ਆ ਰਿਹਾ ਸੀ। ਮੋਗਾ ਪੁੱਲ ’ਤੇ ਚੜ੍ਹਦੇ ਸਮੇਂ ਅਚਾਨਕ ਟਰੱਕ ਖਰਾਬ ਹੋ ਗਿਆ, ਜਿਸ ਨੂੰ ਇਕ ਪਾਸੇ ’ਤੇ ਖੜ੍ਹਾ ਕਰ ਡਰਾਈਵਰ ਅਤੇ ਕੰਡਕਟਰ ਉਸ ਨੂੰ ਠੀਕ ਕਰਨ ਲੱਗ ਪਏ। ਇਸ ਦੌਰਾਨ ਪਿੱਛੇ ਤੋਂ ਆ ਰਹੇ ਇਕ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤਾ, ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ। ਉਨ੍ਹਾਂ ਵਲੋਂ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। 

rajwinder kaur

This news is Content Editor rajwinder kaur