ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 4 ਕਾਬੂ, 1 ਫ਼ਰਾਰ

01/13/2021 12:57:03 PM

ਮੋਗਾ (ਅਜ਼ਾਦ): ਮੋਗਾ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਦਾ ਤੇ ਸ਼ਰਾਬ ਦਾ ਧੰਦਾ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੁੂ ਕੀਤਾ ਹੈ ਜਦੋਂਕਿ ਇਕ ਪੁਲਸ ਦੇ ਕਾਬੂ ਨਹੀਂ ਆ ਸਕਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ਼ ਧਰਮਕੋਟ ਦੇ ਇੰਚਾਰਜ਼ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਪੁਲਸ ਪਾਰਟੀ ਨਾਲ ਇਲਾਕੇ ’ਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪਿੰਡ ਜਲਾਲਾਬਾਦ ਪੁਰਬੀ ਨੇੜੇ ਗੁਪਤ ਸੂਚਨਾ ਦੇ ਆਧਾਰ ’ਤੇ ਜਸਵੰਤ ਸਿੰਘ ਨਿਵਾਸੀ ਆਡਲੂ ਲੁਧਿਆਣਾ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਨਸ਼ੇ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ 2200 ਗੋਲੀਆਂ ਬਰਾਮਦ ਕੀਤੀਆਂ, ਕਥਿਤ ਦੋਸ਼ੀ ਨੂੰ ਪੁੱਛ-ਗਿੱਛ ਮਗਰੋਂ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਜਪਾ ਦੀਆਂ ਗੱਡੀਆਂ ਤੋਂ ਉਤਾਰੀਆਂ ਗਈਆਂ ਝੰਡੀਆਂ ’ਤੇ ਸਿੱਧੂ ਦਾ ਟਵੀਟ, ਕਹੀ ਵੱਡੀ ਗੱਲ

ਇਸੇ ਤਰ੍ਹਾਂ ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਭਗਵਾਨ ਸਿੰਘ ਨੇ ਗੁਪਤ ਸੁਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਮਹਿਲ ਸਿੰਘ ਨਿਵਾਸੀ ਬੰਡਾਲਾ ਬੇਟ ਨੂੰ 18 ਬੋਤਲਾਂ ਨਾਜ਼ਾਇਜ਼ ਸ਼ਰਾਬ ਨਾਲ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਚਮਕੌਰ ਸਿੰਘ ਕੌਰਾ ਮਾਹਲਾ ਕਲਾਂ ਨੂੰ 20 ਲਿਟਰ ਲਾਹਨ ਸਮੇਤ ਕਾਬੂ ਕੀਤਾ ਹੈ। ਹੌਲਦਾਰ ਮੰਗਲ ਰਾਮ ਨੇ ਮੰਗਲਦੀਪ ਨਿਵਾਸੀ ਮਾਹਲਾ ਕਲਾਂ ਨੂੰ 30 ਲਿਟਰ ਲਾਹਨ ਨਾਲ ਕਾਬੂੁ ਕੀਤਾ ਹੈ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਗਸ਼ਤ ਦੌਰਾਨ ਜਰਨੈਲ ਸਿੰਘ ਨਿਵਾਸੀ ਧੱਲੇਕੇ ਨੂੰ 30 ਬੋਤਲਾਂ ਸ਼ਰਾਬ ਨਾਲ ਕਾਬੂ ਕੀਤਾ ਹੈ। ਕਥਿਤ ਦੋਸ਼ੀਆ ਵਿਰੁੱਧ ਐਕਸਾਇਜ਼ ਐਕਟ ਅਧੀਨ ਮਾਮਲੇ ਦਰਜ ਕੀਤੇ ਹਨ।

ਇਹ ਵੀ ਪੜ੍ਹੋ :ਪੰਜਾਬ ’ਚ ‘ਬਰਡ ਫਲੂ’ ਦੀ ਹੋਈ ਐਂਟਰੀ!

Baljeet Kaur

This news is Content Editor Baljeet Kaur