ਦਿੱਲੀ-ਕੱਟੜਾ ਨਵੇਂ ਐਕਸਪ੍ਰੈੱਸ ਵੇਅ ਦਾ ਨੋਟੀਫਿਕੇਸ਼ਨ ਹੁੰਦੇ ਹੀ ‘ਭੂ-ਮਾਫ਼ੀਆ’ ਜ਼ਮੀਨਾਂ ਖ਼ਰੀਦਣ ਲੱਗਾ

01/07/2021 12:52:07 PM

ਮੋਗਾ(ਗੋਪੀ): ਇਕ ਪਾਸੇ ਜਿੱਥੇ ਮੋਗਾ ’ਚੋਂ ਲੰਘਣ ਵਾਲੇ ਕੌਮੀ ਸ਼ਾਹ ਮਾਰਗਾਂ ਦੇ ਹੇਠਾਂ ਪਹਿਲਾਂ ਆਈਆਂ ਜ਼ਮੀਨਾਂ ਦੇ ਮਾਮਲਿਆਂ ਦੀ ਜਾਂਚ ਵਿਜੀਲੈਂਸ ਬਿਊਰੋ ਵਲੋਂ ਕਰਦੇ ਹੋਏ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਜਾਂਚ ਦੇ ਘੇਰੇ ’ਚ ਲਿਆਂਦਾ ਗਿਆ ਹੈ ਉਥੇ 4 ਦਿਨ ਪਹਿਲਾਂ ਦਿੱਲੀ ਤੋਂ ਕੱਟੜਾ ਨਵੇਂ ਐਕਸਪ੍ਰੈੱਸ ਵੇਅ ਦਾ ਨੋਟੀਫ਼ਿਕੇਸ਼ਨ ਹੁੰਦੇ ਸਾਰ ਹੀ ’ਭੂ-ਮਾਫ਼ੀਆ’ ਫ਼ਿਰ ਤੋਂ ਕੌਡੀਆਂ ਦੇ ਭਾਅ ਜ਼ਮੀਨਾਂ ਖ੍ਰੀਦਣ ਲੱਗਾ ਹੈ। ਦੂਜੇ ਪਾਸੇ 105 ਬੀ ਦੀ ਜਾਂਚ ਵਿਜੀਲੈਂਸ ਬਿਊਰੋ ਵਲੋਂ ਅਤੇ ਐੱਨ. ਐੱਚ. 71 ਦੀ ਜਾਂਚ ਅਪਰਾਧਿਕ ਸਾਖਾ ਲੁਧਿਆਣਾ ਵਲੋਂ ਕੀਤੀ ਜਾ ਰਹੀ ਹੈ ਤੇ ਹੁਣ ਨਵੇਂ ਨਿਕਲਣ ਵਾਲੇ ਰੋਡ ਦੀ ਐਕਵਾਇਰ ਜ਼ਮੀਨ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ।

ਇਹ ਵੀ ਪੜ੍ਹੋ : ਦਿਲਜੀਤ ਦੁਸਾਂਝ ਨੂੰ ਟੈਗ ਕਰ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਜੁੱਗ-ਜੁੱਗ ਜੀਓ’

ਇਕੱਤਰ ਵੇਰਵਿਆਂ ਅਨੁਸਾਰ ਮੋਗਾ ਜ਼ਿਲੇ੍ਹ ਦੇ 36 ਪਿੰਡਾਂ ਦੀ ਜ਼ਮੀਨ ਇਸ ਨਵੇਂ ਮਾਰਗ ਲਈ ਐਕਵਾਇਰ ਕੀਤੀ ਜਾਣੀ ਹੈ। ਜ਼ਿਲ੍ਹਾ ਮਾਲ ਅਫ਼ਸਰ ਕਰਨ ਗੁਪਤਾ ਨੇ ਦਿੱਲੀ ਕੱਟੜਾ ਨਵੇਂ ਐਕਸਪ੍ਰੈੱਸ ਲਈ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਸ਼ੁਰੂ ਕਰਨ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇਸ ਸਬੰਧੀ ਅਖ਼ਬਾਰ ’ਚ ਪਬਲੀਕੇਸ਼ਨ ਆ ਚੁੱਕਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਸੂਤਰਾਂ ਦਾ ਦੱਸਣਾ ਹੈ ਕਿ ਭੂ-ਮਾਫ਼ੀਆ ਨੇ ਪਿੰਡਾਂ ਦੇ ਉਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਹੁਣ ’ਅੱਖ’ ਰੱਖ ਲਈ ਹੈ, ਜਿਹੜੇ ਕਿਸਾਨ ਆਰਥਿਕ ਪੱਖੋਂ ਪੈਰਾ ਸਿਰ ਨਹੀਂ ਹਨ। ਪਤਾ ਲੱਗਾ ਹੈ ਕਿ ਭੂ-ਮਾਫ਼ੀਆ ਨੇ ਮਾਰਗ ਥੱਲੇ ਆਉਣ ਵਾਲੀਆਂ ਜ਼ਮੀਨਾਂ ’ਤੇ ਕੁਝ ਪਲਾਟਾਂ ਦੀ ਕਥਿਤ ਖ਼ਰੀਦ ਵੀ ਕਰ ਲਈ ਹੈ। ਇਸੇ ਦੌਰਾਨ ਹੀ ਪਤਾ ਲੱਗਾ ਹੈ ਕਿ ਪਿੰਡ ਖੇੜਾ ਦੀ ਜੋ ਜ਼ਮੀਨ ਐਕਵਾਇਰ ਹੋਣੀ ਹੈ ਉਸਦੀ ਖ਼ਰੀਦ ਕਰ ਕੇ ਇੰਤਕਾਲ ਤੱਕ ਵੀ ਹੋ ਗਏ ਹਨ। ਦੂਜੇ ਪਾਸੇ ਵਿਜੀਲੈਂਸ ਬਿਊਰੋ ਦੇ ਡੀ. ਐੱਸ. ਪੀ. ਕੇਵਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਪਹਿਲਾਂ ਐਕਵਾਇਰ ਹੋਈਆਂ ਜ਼ਮੀਨਾਂ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ’ਤੇ ਹੀ ਪੂਰਾ ਪਤਾ ਚੱਲੇਗਾ।

Baljeet Kaur

This news is Content Editor Baljeet Kaur