ਮੋਗਾ ਜ਼ਿਲ੍ਹੇ ’ਚ ਕੋਰੋਨਾ ਦੇ 4 ਪਾਜ਼ੇਟਿਵ ਮਰੀਜ਼ ਆਏ ਸਾਹਮਣੇ

09/21/2020 1:12:56 AM

ਮੋਗਾ,(ਸੰਦੀਪ ਸ਼ਰਮਾ)- ਜ਼ਿਲ੍ਹੇ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਇਕ ਵੀ ਕੋਰੋਨਾ ਪਾਜ਼ੇਟਿਵ ਦੀ ਮੌਤ ਨਾ ਹੋਣ ਨਾਲ ਜ਼ਿਲ੍ਹੇ ਵਿਚ ਜਿਥੇ ਆਮ ਲੋਕਾਂ ਦੇ ਦਿਲਾਂ ਤੋਂ ਕੋਰੋਨਾ ਦੀ ਦਹਿਸ਼ਤ ਕੁਝ ਘਟ ਗਈ ਹੈ, ਉਥੇ ਐਤਵਾਰ ਨੂੰ ਸਿਰਫ 4 ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਨੇ ਵੀ ਕੁਝ ਰਾਹਤ ਮਹਿਸੂਸ ਕੀਤੀ ਹੈ, ਉਥੇ ਅੱਜ 4 ਮਾਮਲੇ ਸਾਹਮਣੇ ਆਉਣ ਦੇ ਬਾਅਦ ਜ਼ਿਲੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 1992 ਹੋ ਗਈ ਹੈ। ਰਾਜ ਸਰਕਾਰ ਵਲੋਂ ਜ਼ਿਲੇ ਵਿਚ ਕਿਸੇ ਵੀ ਪ੍ਰਾਈਵੇਟ ਹਸਪਤਾਲ ਜਾਂ ਲੈਬਾਰਟਰੀ ਨੂੰ ਕੋਰੋਨਾ ਟੈਸਟ ਲਈ ਰਜਿਸਟਰਡ ਹੀ ਨਹੀਂ ਕੀਤਾ ਗਿਆ ਹੈ, ਜਿਸ ਦੇ ਚੱਲਦੇ ਕੋਰੋਨਾ ਜਾਂਚ ਕਰਵਾਉਣ ਲਈ ਇੱਛੁਕ ਲੋਕਾਂ ਲਈ ਸਿਰਫ ਸਰਕਾਰੀ ਹਸਪਤਾਲ ਹੀ ਇਕਮਾਤਰ ਵਿਕਲਪ ਹੈ।

173 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਲਏ ਸੈਂਪਲ : ਡਾ. ਬਾਜਵਾ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਅੱਜ ਤੱਕ ਵਿਭਾਗ ਵਲੋਂ ਜ਼ਿਲੇ ਵਿਚ 38,304 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 35,869 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਉਥੇ ਅੱਜ ਚਾਰ ਪਾਜ਼ੇਟਿਵ ਆਏ ਮਰੀਜ਼ ਐਂਟੀਜ਼ਨ ਤਰੀਕੇ ਨਾਲ ਜਾਂਚ ਕਰਨ ਨਾਲ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ 366 ਮਰੀਜ਼ਾਂ ਨੂੰ ਕੋਵਿਡ-19 ਤਹਿਤ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੂੰ ਘਰਾਂ ਵਿਚ ਕੁਆਰੰਟਾਈਨ ਕੀਤਾ ਗਿਆ ਹੈ। ਹੁਣ ਸਿਹਤ ਵਿਭਾਗ ਨੂੰ 262 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ। ਡਾ. ਬਾਜਵਾ ਅਨੁਸਾਰ ਜ਼ਿਲੇ ਵਿਚ ਹੁਣ 406 ਐਕਟਿਵ ਮਰੀਜ਼ ਹਨ।


Bharat Thapa

Content Editor

Related News