ਮੋਗਾ ਜ਼ਿਲ੍ਹੇ ’ਚ ਕੋਰੋਨਾ ਦੇ 33 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ

09/23/2020 2:35:09 AM

ਮੋਗਾ,(ਸੰਦੀਪ ਸ਼ਰਮਾ)- ਜ਼ਿਲ੍ਹੇ ’ਚ ‘ਕੋਵਿਡ-19’ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਅੱਜ ਜ਼ਿਲਾ ਮੋਗਾ ਦੇ ਪਿੰਡ ਕੋਕਰੀ ਨਿਵਾਸੀ 55 ਸਾਲਾ ਅਤੇ ਮੋਗਾ ਸ਼ਹਿਰ ਨਾਲ ਸਬੰਧਤ ਇਕ 44 ਸਾਲਾ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਜਲੰਧਰ ਦੇ ਗਲੋਬਲ ਹਸਪਤਾਲ ਜਦਕਿ ਕੋਕਰੀ ਨਿਵਾਸੀ ਵਿਅਕਤੀ ਦੀ ਦੀਪ ਹਸਪਤਾਲ ਲੁਧਿਆਣਾ ਵਿਚ ਦਾਖ਼ਲ ਸੀ, ਜਿਸ ਉਪਰੰਤ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਮਰਨ ਵਾਲਿਆਂ ਦੀ ਗਿਣਤੀ 60 ਹੋ ਗਈ ਹੈ, ਉਥੇ ਸਿਹਤ ਵਿਭਾਗ ਦੇ ਅੰਕੜੇ ਦੇ ਅਨੁਸਾਰ ਜ਼ਿਲੇ ਵਿਚ ਅੱਜ ਤੱਕ ਵਿਭਾਗ ਵੱਲੋਂ 38, 626 ਸ਼ੱਕੀ ਲੋਕਾਂ ਦੇ ਕੋਰੋਨਾ ਜਾਂਚ ਲਈ ਲਏ ਸੈਂਪਲਾਂ ’ਚੋਂ 36, 267 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਅੱਜ ਸਾਹਮਣੇ 33 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 2050 ਹੋ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਅਜੇ 382 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਜੋ ਦੋ ਵਿਅਕਤੀ ਮ੍ਰਿਤਕ ਪਾਏ ਗਏ ਹਨ ਉਹ ਹੋਰ ਬੀਮਾਰੀਆਂ ਨਾਲ ਵੀ ਪੀੜਤ ਸਨ।

ਅੱਜ ਜ਼ਿਲੇ ’ਚ 258 ਸ਼ੱਕੀ ਲੋਕਾਂ ਦੇ ਲਏ ਸੈਂਪਲ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਜ਼ਿਲੇ ਵਿਚ 258 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਨੂੰ ਬਾਅਦ ਵਿਚ ਜਾਂਚ ਲਈ ਵਿਭਾਗੀ ਲੈਬਾਰਟਰੀ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 335 ਪਾਜ਼ੇਟਿਵ ਆਏ ਮਰੀਜ਼ਾਂ ਨੂੰ ‘ਕੋਵਿਡ-19’ ਦੇ ਤਹਿਤ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ’ਚ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਸਾਹਮਣੇ ਆਏ ਮਰੀਜ਼ ਸਥਾਨਕ ਸ਼ਹਿਰ ਦੇ ਨਿਊ ਟਾਉਨ, ਸ੍ਰੀ ਗੁਰੂ ਨਾਨਕ ਨਗਰ, ਸੁਭਾਸ਼ ਨਗਰ, ਦੱਤ ਰੋਡ, ਧਰਮ ਸਿੰਘ ਨਗਰ, ਬਸਤੀ ਗੋਬਿੰਦਗੜ੍ਹ, ਚੱਕੀ ਵਾਲੀ ਗਲੀ, ਅਰਜਨ ਸਿੰਘ ਨਗਰ, ਕਸਬਾ ਨਿਹਾਲ ਸਿੰਘ ਵਾਲਾ, ਬੱਧਨੀ ਖੁਰਦ, ਰੌਂਤਾ, ਪਿੰਡ ਲੁਹਾਰਾ, ਸਮਾਧ ਭਾਈ ਸਮੇਤ ਹੋਰ ਇਲਾਕੇ ਵੀ ਸ਼ਾਮਲ ਹਨ।

Bharat Thapa

This news is Content Editor Bharat Thapa