ਪਤਨੀ ’ਤੇ ਲਾਇਆ ਥਾਣੇਦਾਰ ਨਾਲ ਮਿਲ ਕੇ ਚਿੱਟੇ ਦੀ ਸਮੱਗਲਿੰਗ ਕਰਨ ਦਾ ਦੋਸ਼, ਮਾਮਲਾ ਦਰਜ

01/02/2021 9:50:28 AM

ਮੋਗਾ (ਆਜ਼ਾਦ): ਨਵੀਂ ਦਾਣਾ ਮੰਡੀ ਮੋਗਾ ਨਿਵਾਸੀ ਬਲਤੇਜ ਸਿੰਘ ਨੇ ਆਪਣੀ ਪਤਨੀ ’ਤੇ ਆਪਣੇ ਪ੍ਰੇਮੀ ਥਾਣੇਦਾਰ ਨਾਲ ਮਿਲ ਕੇ ਚਿੱਟੇ (ਹੈਰੋਇਨ) ਦੀ ਸਮੱਗਲਿੰਗ ਕਰਨ, ਉਸ ਨੂੰ ਅਤੇ ਉਸਦੇ ਪਰਿਵਾਰ ਨਾਲ ਕੁੱਟ-ਮਾਰ ਕਰਨ ਅਤੇ ਜਾਇਦਾਦ ਹੜੱਪਣ ਅਤੇ ਝੂਠੇ ਮਾਮਲਿਆਂ ’ਚ ਫ਼ਸਾਉਣ ਦਾ ਦੋਸ਼ ਲਾਇਆ ਹੈ। ਮੋਗਾ ਪੁਲਸ ਦੀ ਐੱਸ. ਟੀ. ਐੱਫ਼. ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਥਾਣੇਦਾਰ ਸਮੇਤ ਤਿੰਨ ਨੂੰ ਕਾਬੂ ਕਰ ਕੇ ਇਕ ਦੀ ਭਾਲ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ, FIR ਦਰਜ

ਜਾਣਕਾਰੀ ਅਨੁਸਾਰ ਆਈ. ਜੀ. ਐੱਸ. ਟੀ. ਐੱਫ਼. ਲੁਧਿਆਣਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਲਤੇਜ ਸਿੰਘ ਪੁੱਤਰ ਰਵਿੰਦਰ ਸਿੰਘ ਨਿਵਾਸੀ ਨਵੀਂ  ਦਾਣਾ ਮੰਡੀ ਮੋਗਾ ਨੇ ਕਿਹਾ ਕਿ ਉਸਦਾ ਵਿਆਹ 27 ਜਨਵਰੀ 2015 ਨੂੰ ਕਰਮਵੀਰ ਕੌਰ ਨਿਵਾਸੀ ਭਲੂਰ ਨਾਲ ਹੋਇਆ ਸੀ। ਵਿਆਹ ਦੇ ਬਾਅਦ ਸਾਡਾ ਆਪਸੀ ਵਿਵਾਦ ਹੋਣ ਕਾਰਣ ਉਹ ਆਪਣੇ ਪੇਕੇ ਚਲੀ ਗਈ ਪਰ ਪੰਚਾਇਤੀ ਰਾਜੀਨਾਮੇ ਦੇ ਬਾਅਦ ਉਹ ਮੇਰੇ ਕੋਲ ਆ ਗਈ। ਉਸਨੇ ਛੱਤ ਤੋਂ ਛਾਲ ਮਾਰ ਕੇ ਮੇਰੇ, ਮੇਰੀ ਮਾਤਾ ਸ਼ਿਮਲਾ ਰਾਣੀ ਅਤੇ ਭੈਣ ਕੁਲਦੀਪ ਕੌਰ ਖਿਲਾਫ ਜਾਨਲੇਵਾ ਹਮਲੇ ਦਾ ਝੂਠਾ ਮਾਮਲਾ ਦਰਜ ਕਰਵਾ ਦਿੱਤਾ। ਮੈਂਨੂੰ ਸ਼ੱਕ ਹੋਇਆ ਕਿ ਮੇਰੀ ਚਿੱਟੇ (ਹੈਰੋਇਨ) ਦੀ ਸਮੱਗਲਿੰਗ ਐੱਸ. ਟੀ. ਐੱਫ਼. ’ਚ ਤਾਇਨਾਤ ਥਾਣੇਦਾਰ ਬਲਜੀਤ ਸਿੰਘ ਨਾਲ ਮਿਲ ਕੇ ਕਰਦੀ ਹੈ ਅਤੇ ਥਾਣੇਦਾਰ ਬਲਜੀਤ ਸਿੰਘ ਦੋਸ਼ੀਆਂ, ਜਿਸ ਵਿਚ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਉਰਫ ਗੱਗੂ ਨਿਵਾਸੀ ਗਿੱਦੜਬਾਹਾ ਵੀ ਸ਼ਾਮਲ ਹੈ, ਜੋ ਪੁਲਸ ਦੀ ਵਰਦੀ ਪਾ ਕੇ ਚਿੱਟੇ ਦੀ ਸਪਲਾਈ ਕਰਦੇ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸਦੀ ਪਤਨੀ ਦੇ ਥਾਣੇਦਾਰ ਬਲਜੀਤ ਸਿੰਘ ਨਾਲ ਕਥਿਤ ਨਾਜਾਇਜ਼ ਸਬੰਧ ਹੈ। (ਜਿਸ ਦੀ ਵੀਡੀਓ ਵੀ ਸ਼ਿਕਾਇਤਕਰਤਾ ਵੱਲੋਂ ਐੱਸ. ਟੀ. ਐੱਫ. ਅਧਿਕਾਰੀਆਂ ਨੂੰ ਦਿੱਤੀ ਗਈ), ਉਸ ਨੇ ਕਿਹਾ ਕਿ ਦੋਸ਼ੀ ਹੁਣ ਮੈਨੂੰ ਧਮਕੀਆਂ ਦੇ ਰਹੇ ਹਨ ਅਤੇ ਝੂਠੇ ਮਾਮਲੇ ਵਿਚ ਫਸਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਸ਼ਿਕਾਇਤਕਰਤਾ ਵਲੋਂ ਆਪਣੀ ਪਤਨੀ ਕਰਮਵੀਰ ਕੌਰ ਅਤੇ ਥਾਣੇਦਾਰ ਬਲਜੀਤ ਸਿੰਘ ਦੇ ਮੋਬਾਇਲ ਫੋਨਾਂ ਦੀ ਰਿਕਾਰਡਿੰਗ ਵੀ ਐੱਸ. ਟੀ. ਐੱਫ਼. ਦੇ ਅਧਿਕਾਰੀਆਂ ਨੂੰ ਸੌਂਪੀ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਪ੍ਰਦਰਸ਼ਨਕਾਰੀਆਂ ਵਲੋਂ ਸਿਆਸਤਦਾਨਾਂ ਦੇ ਘਰਾਂ ’ਚ ਜਬਰੀ ਦਾਖ਼ਲ ਹੋਣ ਦਾ ਲਿਆ ਗੰਭੀਰ ਨੋਟਿਸ

ਜਾਂਚ ਉਪਰੰਤ ਥਾਣਾ ਸਿਟੀ ਮੋਗਾ ਵਿਚ ਥਾਣੇਦਾਰ ਬਲਜੀਤ ਸਿੰਘ ਮੋਗਾ ਪੁਲਸ, ਕਰਮਵੀਰ ਕੌਰ, ਗੁਰਮੀਤ ਸਿੰਘ ਉਰਫ ਗੱਗੀ ਨਿਵਾਸੀ ਨਵÄ ਦਾਣਾ ਮੰਡੀ ਮੋਗਾ, ਜਗਤ ਨਰਾਇਣ ਉਰਫ ਜੱਗੀ ਨਿਵਾਸੀ ਪਿੰਡ ਲੰਡੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਉਕਤ ਮਾਮਲੇ ’ਚ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਜਗਤ ਨਾਰਾਇਣ ਉਰਫ ਜੱਗੀ ਦੀ ਗ੍ਰਿਫਤਾਰੀ ਬਾਕੀ ਹੈ।


Baljeet Kaur

Content Editor

Related News