ਐੱਸ.ਐੱਸ.ਪੀ. ਮੋਗਾ ਨੇ ਕੀਤੇ 6 ਅਧਿਕਾਰੀਆਂ ਦੇ ਤਬਾਦਲੇ

02/24/2020 1:57:22 PM

ਮੋਗਾ (ਗੋਪੀ ਰਾਊਕੇ, ਸੰਜੀਵ):  ਕੁਝ ਦਿਨ ਪਹਿਲਾਂ ਮੋਗਾ 'ਚ ਨਵ-ਨਿਯੁਕਤ ਐੱਸ.ਐੱਸ.ਪੀ. ਹਰਮਨਬੀਰ ਸਿੰਘ ਨੇ ਅੱਜ ਮੋਗਾ ਜ਼ਿਲੇ ਦੇ 6 ਥਾਣਾ ਅਧਿਕਾਰੀਆਂ ਦੇ ਤਬਾਦਲੇ ਕੀਤੇ। ਜਾਣਕਾਰੀ ਮੁਤਾਬਕ ਇਨ੍ਹਾਂ ਤਬਾਦਲਿਆਂ 'ਚ ਭੁਪਿੰਦਰ ਕੌਰ ਨੂੰ ਟ੍ਰੈਫਿਕ ਇੰਚਾਰਜ ਮੋਗਾ, ਐੱਸ.ਆਈ. ਕਸ਼ਮੀਰ ਸਿੰਘ ਨੂੰ ਟ੍ਰੈਫਿਕ ਇੰਚਾਰਜ ਮੋਗਾ ਤੋਂ ਥਾਣਾ ਇੰਚਾਰਜ ਮੇਹਨਾ, ਐੱਸ.ਆਈ. ਅਮਰਜੀਤ ਸਿੰਘ ਬਾਜਵਾ ਨੂੰ ਕੋਟ ਈਸੇ ਖਾਂ ਤੋਂ ਥਾਣਾ ਸਦਰ ਇੰਚਾਰਜ, ਐੱਸ.ਆਈ. ਜਸਵਿੰਦਰ ਸਿੰਘ ਨੂੰ ਥਾਣਾ ਮੈਹਨਾ ਤੋਂ ਥਾਣਾ ਕੋਟ ਈਸੇ ਖਾਂ, ਐੱਸ.ਆਈ. ਜੈ ਪਾਲ ਸਿੰਘ ਚੜਿੱਕ ਇੰਚਾਰਜ ਨੂੰ ਪੁਲਸ ਲਾਈਨ 'ਚ ਭੇਜਿਆ ਗਿਆ ਸੀ ਅਤੇ ਐੱਸ.ਆਈ. ਰਾਜਿੰਦਰ ਸਿੰਘ ਨੂੰ ਥਾਣੇ ਸਿਟੀ ਤੋਂ ਥਾਣਾ ਇੰਚਾਰਜ ਚੜਿੱਕ ਲਗਾਇਆ ਗਿਆ ਹੈ।


Shyna

Content Editor

Related News