ਟ੍ਰੇਡ ਮਾਰਕ ਦਾ ਗਲਤ ਇਸਤੇਮਾਲ ਕਰਨ ''ਤੇ ਭੈਣ ਨੇ ਭਰਾ ਖ਼ਿਲਾਫ਼ ਕਰਵਾਇਆ ਮਾਮਲਾ ਦਰਜ

10/10/2020 1:29:24 PM

ਮੋਗਾ (ਆਜ਼ਾਦ) : ਰੇਡੀਮੇਟ ਕੱਪੜੇ ਦਾ ਸ਼ੋਅ ਰੂਮ ਚਲਾਉਣ ਵਾਲੀ ਜਨਾਨੀ ਨੇ ਆਪਣੇ ਭਰਾ 'ਤੇ ਉਸਦੇ ਟ੍ਰੇਡ ਮਾਰਕ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰਵਾਏ ਜਾਣ ਦਾ ਪਤਾ ਲੱਗਾ ਹੈ। ਸਰੋਜ ਬਾਲਾ ਨਿਵਾਸੀ ਪੁਰਾਣੀ ਦਾਣਾ ਮੰਡੀ ਮੋਗਾ ਨੇ ਕਿਹਾ ਕਿ ਉਹ ਸੁਭਾਸ਼ ਟਰੈਡਰਜ਼ ਪੁਰਾਣੀ ਦਾਣਾ ਮੰਡੀ ਮੋਗਾ ਦੇ ਸੰਚਾਲਕ ਹਨ ਅਤੇ ਕੱਪੜਾ ਬਣਵਾ ਕੇ ਉਸ ਨੂੰ ਮਾਰਕੀਟ 'ਚ ਗੋਲਡਨ ਟਾਈਗਰ ਅਤੇ ਲੀਜ਼ਜੈਡਜ਼ ਟ੍ਰੇਡ ਮਾਰਕ ਲਗਾ ਕੇ ਵਿੱਕਰੀ ਕਰਦੇ ਹਨ, ਜੋ ਅਸੀਂ 2010 ਤੋਂ ਰਜਿਸਟਰਡ ਕਰਵਾ ਰੱਖੇ ਹਨ, ਉਕਤ ਟ੍ਰੇਡ ਮਾਰਕ ਦਾ ਕੱਪੜਾ ਬਾਹਰੀ ਟੈਕਸਟਾਈਲ ਮਿੱਲੋਂ ਤੋਂ ਬਣਵਾਉਂਦੇ ਹਾਂ, ਜਿਸ ਨੂੰ ਮਾਰਕੀਟ 'ਚ ਵਿੱਕਰੀ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਬੀ.ਜੇ.ਪੀ. ਵਿਧਾਇਕ ਦੇ ਰਿਸ਼ਤੇਦਾਰ ਦਾ ਗੋਲੀਆਂ ਮਾਰ ਕੇ ਕਤਲ

ਦੋਸ਼ੀ ਰਵੀ ਗੁਪਤਾ ਨੇ ਆਪਣੇ ਫ਼ਰਮ ਗੁਪਤਾ ਟੈਕਸਟਾਈਲ, ਸ਼ਿਵਾਲਿਕ ਇੰਨਕਲੇਵ ਮਨੀਮਾਜਰਾ ਵਲੋਂ ਸਾਡੇ ਟ੍ਰੇਡਮਾਰਕ ਅਤੇ ਲੀਜੈਂਡਜ਼ ਟ੍ਰੇਡ ਮਾਰਕ ਦੀ ਵਰਤੋਂ ਕਰ ਕੇ ਘਟੀਆ ਕੁਆਲਿਟੀ ਦਾ ਕੱਪੜਾ ਬਣਵਾ ਕੇ ਵਿੱਕਰੀ ਕਰਨਾ ਸ਼ੁਰੂ ਕਰ ਦਿੱਤਾ, ਜਿਸ 'ਤੇ ਮੇਰੇ ਪਤੀ ਨੇ ਆਪਣੇ ਸਾਲੇ ਦੋਸ਼ੀ ਰਵੀ ਗੁਪਤਾ ਨੂੰ ਸਮਝਾਉਣ ਦਾ ਯਤਨ ਕੀਤਾ ਅਤੇ ਉਸ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ, ਪਰ ਉਸਨੇ ਕੋਈ ਗੱਲ ਨਾ ਸੁਣੀ ਅਤੇ ਸਾਡੀ ਕੰਪਨੀ ਦੇ ਟ੍ਰੇਡ ਮਾਰਕ ਨਾਲ ਮਿਲਦਾ ਜੁਲਦਾ ਟ੍ਰੇਡ ਮਾਰਕ ਅਪਲਾਈ ਕਰ ਦਿੱਤਾ।

ਇਹ ਵੀ ਪੜ੍ਹੋ : ਕਲਯੁੱਗੀ ਪਤਨੀ ਦੀ ਘਿਨੌਣੀ ਕਰਤੂਤ, ਪਤੀ ਨੂੰ ਜ਼ਹਿਰ ਦੇ ਕੇ ਪ੍ਰੇਮੀ ਨਾਲ ਹੋਈ ਰਫੂਚੱਕਰ

ਇਸ ਤਰ੍ਹਾਂ ਦੋਸ਼ੀ ਨੇ ਸਾਡੀ ਟ੍ਰੇਡ ਮਾਰਕ ਦੀ ਗਲਤ ਵਰਤੋਂ ਕੀਤੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ 'ਤੇ ਜਾਂਚ ਦੇ ਬਾਅਦ ਸਰੋਜ ਬਾਲਾ ਦੀ ਸ਼ਿਕਾਇਤ 'ਤੇ ਉਸ ਦੇ ਭਰਾ ਰਵੀ ਗੁਪਤਾ ਖਿਲਾਫ਼ ਥਾਣਾ ਸਿਟੀ ਸਾਉਥ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।


Baljeet Kaur

Content Editor

Related News