ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਸ਼ੈਲਰ ਮਾਲਕਾਂ ਨੇ ਕੀਤੀ ਵਿਰੋਧ ਰੈਲੀ

10/07/2019 5:06:09 PM

ਮੋਗਾ (ਵਿਪਨ) - ਸ਼ੈਲਰਾਂ ਨੂੰ ਲੈ ਕੇ ਸਰਕਾਰ ਵਲੋਂ ਬਣਾਈ ਗਈ ਨਵੀਂ ਨੀਤੀ ਹੁਣ ਸ਼ੈਲਰ ਮਾਲਕਾਂ ਨੂੰ ਹਜ਼ਮ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਵਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮੋਗਾ ਦੇ ਇਕ ਪੈਲੇਸ 'ਚ ਇਕੱਠੇ ਹੋਏ ਪੰਜਾਬ ਭਰ ਦੇ 3500 ਦੇ ਕਰੀਬ ਸ਼ੈਲਰ ਮਾਲਕਾਂ ਵਲੋਂ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਵਿਰੋਧ ਰੈਲੀ ਕੀਤੀ ਗਈ। ਰੈਲੀ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਸ਼ੈਲਰ ਪ੍ਰਧਾਨ ਤਰਸੇਮ ਸਨੀ ਨੇ ਦੱਸਿਆ ਕਿ ਅੱਜ ਦੀ ਵਿਰੋਧ ਰੈਲੀ ਦਾ ਮੁੱਖ ਮੰਤਵ ਪੰਜਾਬ ਸਰਕਾਰ ਵਲੋਂ 19,20 ਦੀ ਜੋ ਨੀਤੀ ਬਣਾਈ ਗਈ ਹੈ, ਦਾ ਵਿਰੋਧ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਦੇ ਤਹਿਤ ਮਿਲਿੰਗ ਹੋ ਹੀ ਨਹੀਂ ਸਕਦੀ, ਕਿਉਂਕਿ ਐੱਫ.ਸੀ.ਆਈ. ਕੋਲ ਚਾਵਲ ਰੱਖਣ ਦੀ ਥਾਂ ਨਹੀਂ ਹੈ।

ਸ਼ੈਲਰ ਮਾਲਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਸਰਕਾਰ ਕੋਲ ਜਿਨ੍ਹੀ ਕੁ ਥਾਂ ਹੈ, ਸ਼ੈਲਰ ਮਾਲਕ ਉਨ੍ਹੀਂ ਹੀ ਮਿਲਿੰਗ ਕਰਨ। ਦੂਜੇ ਪਾਸੇ ਸ਼ੈਲਰ ਮਾਲਕਾਂ ਨੇ ਕਿਹਾ ਕਿ ਉਹ ਸਰਕਾਰ ਦੀ ਨਵੀਂ ਨੀਤੀ ਦੇ ਤਹਿਤ ਕੰਮ ਕਰਨਾ ਨਹੀਂ ਚਾਹੁੰਦੇ, ਜਿਸ ਦੇ ਸਬੰਧ 'ਚ ਉਹ ਮੁੜ 15 ਅਕਤੂਬਰ ਨੂੰ ਕੋਟਕਪੂਰਾ 'ਚ ਵਿਰੋਧ ਰੈਲੀ ਕਰਨਗੇ।


rajwinder kaur

Content Editor

Related News