ਅਣਪਛਾਤੇ ਲੁਟੇਰੇ ਦਿਨ-ਦਿਹਾੜੇ 1 ਲੱਖ 9 ਹਜ਼ਾਰ ਖੋਹ ਕੇ ਫਰਾਰ

06/10/2020 4:53:36 PM

ਮੋਗਾ (ਆਜ਼ਾਦ) : ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵਲੋਂ ਦਿਨ-ਦਿਹਾੜੇ ਇਕ ਮਹਿਲਾ ਕਰਮਚਾਰੀ ਤੋਂ 1 ਲੱਖ 9000 ਹਜ਼ਾਰ ਰੁਪਏ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਸਿੰਘ, ਥਾਣੇਦਾਰ ਲਖਵਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਦੀਸ਼ ਰਾਏ ਨਿਵਾਸੀ ਮੁਹੱਲਾ ਕਿਸ਼ਨਪੁਰਾ ਮੋਗਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਹ ਕਰੀਬ 12 ਸਾਲਾਂ ਤੋਂ ਸ਼ਾਹ ਟਾਇਰਜ਼ ਹਾਊਸ ਅਤੇ ਬੈਂਟਰੀ ਹਾਊਸ ਨੇੜੇ ਅਕਾਲਸਰ ਰੋਡ ਮੋਗਾ 'ਤੇ ਕੰਮ ਕਰਦਾ ਆ ਰਿਹਾ ਹੈ ਅਤੇ ਸਾਫੀ ਫਰਮ 'ਚ ਸਰਬਜੀਤ ਕੌਰ ਨਿਵਾਸੀ ਪਿੰਡ ਗਗੜਾ ਵੀ ਪਿਛਲੇ ਕੁਝ ਮਹੀਨਿਆਂ ਤੋਂ ਬਤੌਰ ਹੈਲਪਰ ਮੁਲਾਜ਼ਮ ਸੀ।

ਬੀਤੀ 8 ਜੂਨ ਨੂੰ ਜਦੋਂ ਉਹ 1 ਲੱਖ 9000 ਰੁਪਏ ਲੈ ਕੇ ਜੀ. ਟੀ. ਰੋਡ 'ਤੇ ਸਥਿਤ ਯੂ. ਕੋ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਲਈ ਪੈਦਲ ਜਾ ਰਹੀ ਸੀ ਤਾਂ ਜਦੋਂ ਉਹ ਇੰਡੀਅਨ ਬੈਂਕ ਕੋਲ ਪੁੱਜੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਨੌਜਵਾਨ ਆਏ ਅਤੇ ਉਸਦੇ ਹੱਥ ਵਿੱਚੋਂ ਪੈਸਿਆਂ ਵਾਲਾ ਲਿਫਾਫ਼ਾ ਖੋਹ ਕੇ ਫਰਾਰ ਹੋ ਗਏ, ਜਿਸ 'ਤੇ ਉਸਨੇ ਰੋਲਾ ਵੀ ਪਾਇਆ, ਪਰ ਲੁਟੇਰੇ ਭੱਜਣ 'ਚ ਸਫਲ ਹੋ ਗਏ। ਜਾਂਚ ਅਧਿਕਾਰੀ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੇ ਹਨ ਤਾਂ ਕਿ ਲੁਟੇਰਿਆਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਲੁਟੇਰਿਆਂ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।


Baljeet Kaur

Content Editor

Related News