ਨਿਆਸਰਿਆਂ ਲਈ ਆਸਰਾ ਬਣਨਾ ਹੀ ਸਭ ਤੋਂ ਵੱਡਾ ਪੁੰਨ : ਸ੍ਰੀ ਵਿਜੇ ਚੋਪੜਾ

03/21/2019 3:36:53 PM

ਮੋਗਾ/ਜ਼ੀਰਾ (ਗੋਪੀ ਰਾਊਕੇ, ਬਿੰਦਾ, ਭਿੰਡਰ, ਅਕਾਲੀਆਂਵਾਲਾ) - ਯੂਥ ਵੈੱਲਫੇਅਰ ਕਲੱਬ ਸਮੂਹ ਨਗਰ, ਗ੍ਰਾਮ ਪੰਚਾਇਤ ਪਿੰਡ ਅਕਾਲੀਆਂ ਵਾਲਾ ਵਲੋਂ ਪਿੰਡ ਅਕਾਲੀਆਂ ਵਾਲਾ ਤੋਂ ਜੰਮੂ ਕਸ਼ਮੀਰ ਦੇ ਪ੍ਰਭਾਵਿਤ ਪਰਿਵਾਰਾਂ ਲਈ ਦੂਜਾ ਰਾਹਤ ਸਮੱਗਰੀ ਦਾ ਟਰੱਕ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਵਲੋਂ ਰਵਾਨਾ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਧੰਨ-ਧੰਨ ਬਾਬਾ ਭਾਈ ਰੂਪ ਚੰਦ ਜੀ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਗੁਰਦੀਪ ਸਿੰਘ ਗੁਰਦੁਆਰਾ ਯਾਦਗਾਰੀ ਪਾਤਸ਼ਾਹੀ 10ਵੀਂ ਪਿੰਡ ਫੇਮੀਵਾਲਾ ਅਤੇ 'ਬੇਟੀ ਬਚਾਓ ਸੇਵਾ ਸੰਭਾਲ ਸੰਸਥਾ' ਪਿੰਡ ਬੱਲ ਵਲੋਂ ਪੂਰਾ-ਪੂਰਾ ਸਹਿਯੋਗ ਦਿੱਤਾ ਗਿਆ। ਸਮਾਗਮ 'ਚ ਪੁੱਜਣ ਤੋਂ ਪਹਿਲਾਂ ਮਾਤਾ ਸਰਪ੍ਰੀਤ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। 

ਜਨ ਸਮੂਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਆਪ 'ਚ ਸਮਰੱਥ ਹਾਂ ਤਾਂ ਸਾਨੂੰ ਦੂਸਰਿਆਂ ਦੀ ਮਦਦ ਕਰਨੀ ਚਾਹੀਦੀ ਹੈ। ਅੱਜ ਸਮਾਜ ਦੇ ਅਨੇਕਾਂ ਵਰਗ ਅਜਿਹੇ ਹਨ ਜਿਨ੍ਹਾਂ ਸਾਹਮਣੇ ਕੁਦਰਤ ਨੇ ਚੁਣੌਤੀਆਂ ਖੜ੍ਹੀਆਂ ਕੀਤੀਆਂ ਅਜਿਹੇ ਹਾਲਾਤਾਂ ਦੇ ਬਾਵਜੂਦ ਉਹ ਆਪਣੀ ਜ਼ਿੰਦਗੀ 'ਚ ਸੰਘਰਸ਼ ਕਰ ਰਹੇ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਵੇਖੀ ਜਾ ਸਕਦੀ ਹੈ, ਜਿਥੇ ਲੋਕਾਂ ਨੂੰ ਦਿਨ-ਰਾਤ ਗੋਲੀ ਦਾ ਫੈਸਲਾ ਰਿਹਾ ਹੈ, ਉੱਥੇ ਬਹੁਤੇ ਲੋਕਾਂ ਕੋਲ ਖਾਣ ਲਈ ਅਨਾਜ ਤੇ ਪਹਿਨਣ ਲਈ ਕੱਪੜੇ ਤੱਕ ਨਹੀਂ ਹਨ। ਅਜਿਹੇ ਲੋੜਵੰਦਾਂ ਮਜਬੂਰ ਅਤੇ ਹਾਲਾਤਾਂ ਨਾਲ ਸਿੱਝ ਰਹੇ ਲੋਕਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਹੈ।

rajwinder kaur

This news is Content Editor rajwinder kaur