ਰੈਡੀਮੇਡ ਕੱਪੜੇ ਦੀ ਦੁਕਾਨ ਤੋਂ ਚੋਰੀ ਦੇ ਮਾਮਲੇ ’ਚ 3 ਨੂੰ ਕੀਤਾ ਕਾਬੂ

01/05/2021 10:47:48 AM

ਮੋਗਾ (ਆਜ਼ਾਦ): ਅੰਮਿ੍ਰਤਸਰ ਰੋਡ ਮੋਗਾ ’ਤੇ ਸਥਿਤ ਬ੍ਰੈਡ ਹੱਟ ਤੋਂ ਬੀਤੀ 2-3 ਦਸੰਬਰ ਦੀ ਰਾਤ ਨੂੰ ਦੁਕਾਨ ਦੇ ਜਿੰਦਰੇ ਭੰਨ ਕੇ ਲੱਖਾਂ ਰੁਪਏ ਦਾ ਰੈਡੀਮੇਡ ਕੱਪੜਾ ਚੋਰੀ ਕਰ ਕੇ ਜਾਣ ਦੇ ਮਾਮਲੇ ’ਚ ਤਿੰਨ ਨੌਜਵਾਨਾਂ ਬਲਦੇਵ ਸਿੰਘ ਉਰਫ ਜੱਸਾ, ਮਨਦੀਪ ਸਿੰਘ ਉਰਫ ਦੀਪਾ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਸਾਰੇ ਨਿਵਾਸੀ ਲੁਧਿਆਣਾ ਨੂੰ ਪ੍ਰੋਡਕਸ਼ਨ ਵਾਰੰਟ ਦੇ ਆਧਾਰ ’ਤੇ ਗੁਰਦਾਸਪੁਰ ਜੇਲ ਤੋਂ ਲਿਆ ਕੇ ਪੁੱਛਗਿੱਛ ਕਰਨ ਦੇ ਬਾਅਦ ਉਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਵਲੋਂ ਬ੍ਰੈਂਡ ਹੱਟ ਦੀ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਮਾਲ ਚੋਰੀ ਕੀਤਾ ਸੀ। ਪੁਲਸ ਨੇ ਜਾਂਚ ਦੇ ਬਾਅਦ ਦੁਕਾਨ ਦੇ ਸੰਚਾਲਕ ਹਰਜਿੰਦਰ ਸਿੰਘ ਵਾਸੀ ਲੰਡੇਕੇ ਦੀ ਸ਼ਿਕਾਇਤ ’ਤੇ 9 ਦਸੰਬਰ ਨੂੰ ਥਾਣਾ ਸਿਟੀ ਮੋਗਾ ਵਿਚ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਅਤੇ ਇਸ ਸਬੰਧ ’ਚ ਪੰਜਾਬ ਦੇ ਸਾਰੇ ਥਾਣਿਆਂ ਨੂੰ ਵੀ ਸੂਚਿਤ ਕੀਤਾ।

ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਉਨ੍ਹਾਂ ਕਿਹਾ ਕਿ ਦੋਸ਼ੀਆਂ ਵਲੋਂ 27 ਨਵੰਬਰ ਨੂੰ ਸੰਗਰੂਰ ’ਚ ਵੀ ਇਕ ਰੈਡੀਮੇਡ ਕੱਪੜੇ ਦੀ ਦੁਕਾਨ ਤੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕੀਤਾ ਗਿਆ, ਜਿਸ ’ਤੇ ਸੰਗਰੂਰ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕੀਤੀ ਸੀ। ਸੰਗਰੂਰ ਪੁਲਸ ਨੇ ਜਾਂਚ ਦੇ ਬਾਅਦ ਉਕਤ ਮਾਮਲੇ ਵਿਚ ਤਿੰਨੋਂ ਦੋਸ਼ੀਆਂ ਬਲਦੇਵ ਸਿੰਘ ਉਰਫ ਜੱਸਾ, ਮਨਦੀਪ ਸਿੰਘ ਉਰਫ ਦੀਪਾ, ਸ਼ਮਸ਼ੇਰ ਸਿੰਘ ਸ਼ੇਰਾ ਸਾਰੇ ਨਿਵਾਸੀ ਲੁਧਿਆਣਾ ਨੂੰ ਨਾਮਜ਼ਦ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਬਾਅਦ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਤਿੰਨੋਂ ਦੋਸ਼ੀਆਂ ਨੂੰ 9 ਦਸੰਬਰ ਨੂੰ ਲੁਧਿਆਣਾ ਤੋਂ ਜਾ ਦਬੋਚਿਆ ਅਤੇ ਪੁੱਛ-ਗਿੱਛ ਕੀਤੀ ਤਾਂ ਮੋਗਾ ਦੇ ਅੰਮ੍ਰਿਤਸਰ ਰੋਡ ’ਤੇ ਕੀਤੀ ਗਈ ਚੋਰੀ ਦੀ ਗੱਲ ਕਬੂਲ ਲਈ। ਸੰਗਰੂਰ ਪੁਲਸ ਵੱਲੋਂ ਚੋਰੀ ਦਾ ਮਾਮਲਾ ਬਰਾਮਦ ਕਰਨ ਦੇ ਬਾਅਦ ਮੋਗਾ ਪੁਲਸ ਨੂੰ ਸੂਚਿਤ ਕੀਤਾ ਕਰਨ ਤੇ ਬ੍ਰੈਂਡ ਹੱਟ ਚੋਰੀ ਦੇ ਮਾਮਲੇ ਵਿਚ ਤਿੰਨੋਂ ਦੋਸ਼ੀਆਂ ਨੂੰ ਨਾਮਜ਼ਦ ਕੀਤਾ। ਉਨ੍ਹਾਂ ਦੱਸਿਆ ਕਿ ਤਿੰਨੋਂ ਦੋਸ਼ੀ ਜੋ ਇਸ ਸਮੇਂ ਗੁਰਦਾਸਪੁਰ ਜੇਲ ’ਚ ਬੰਦ ਸਨ, ਨੂੰ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨੇ ਪ੍ਰੋਡਕਸ਼ਨ ਵਾਰੰਟ ਦੇ ਆਧਾਰ ’ਤੇ ਲਿਆ ਕਿ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ : ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ

ਮਾਣਯੋਗ ਅਦਾਲਤ ਵੱਲੋਂ ਉਕਤ ਤਿੰਨੋਂ ਦੋਸ਼ੀਆਂ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਜਦ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛ-ਗਿੱਛ ਸਮੇਂ ਦੱਸਿਆ ਕਿ ਉਨ੍ਹਾਂ ਲੁਧਿਆਣਾ ਤੋਂ ਇਕ ਕੈਂਟਰ ਚੋਰੀ ਕੀਤਾ ਸੀ ਅਤੇ ਰੈਡੀਮੇਡ ਕੱਪੜੇ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਇਸੇ ਤਰ੍ਹਾਂ ਸਿੱਧਵਾਂ ਬੇਟ ਵਿਚ ਵੀ ਇਕ ਕੱਪੜੇ ਦੀ ਦੁਕਾਨ ਤੋਂ ਚੋਰੀ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਦੋਸ਼ੀਆਂ ਦੇ ਸਾਥੀਆਂ ਦਾ ਸੁਰਾਗ ਲਗਾਉਣ ਦਾ ਯਤਨ ਕਰ ਰਹੀ ਹੈ। ਪੁੱਛਗਿੱਛ ਦੇ ਬਾਅਦ ਹੋਰ ਵੀ ਚੋਰੀਆਂ ਅਤੇ ਵਾਰਦਾਤਾਂ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ।
 


Baljeet Kaur

Content Editor

Related News