ਪੁਲਸ ਮੁਲਾਜ਼ਮ ਤੋਂ ਸੁਣੋ ਵਾਇਰਲ ਵੀਡੀਓ ਦਾ ਅਸਲ ਸੱਚ

02/25/2020 9:56:15 AM

ਮੋਗਾ (ਵਿਪਨ) : ਪੰਜਾਬ ਪੁਲਸ 'ਤੇ ਰਿਸ਼ਵਤ ਦੇ ਦੋਸ਼ ਤਾਂ ਅਕਸਰ ਹੀ ਲੱਗਦੇ ਰਹਿੰਦੇ ਹਨ ਤੇ ਪੁਲਸੀਆ ਰੋਹਬ ਦੀਆਂ ਖਬਰਾਂ ਵੀ ਅਕਸਰ ਹੀ ਪੜ੍ਹਣ ਸੁਣਨ ਨੂੰ ਮਿਲਦੀਆਂ ਹਨ ਪਰ ਮੋਗਾ 'ਚ ਇਸ ਪੁਲਸ ਮੁਲਾਜ਼ਮ 'ਤੇ ਮੁਫਤ 'ਚ ਸਬਜ਼ੀ ਮੰਗਣ ਦੇ ਦੋਸ਼ ਲੱਗੇ ਹਨ ਤੇ ਇਹ ਦੋਸ਼ ਇਕ ਰੇਹੜੀ ਵਾਲੇ ਨੇ ਲਗਾਏ ਹਨ। ਇਸ ਦੀ ਇਕ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਬਾਰੇ ਜਦੋਂ ਸਬੰਧਤ ਪੁਲਸ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ। ਮੁਲਾਜ਼ਮ ਦਾ ਕਹਿਣਾ ਸੀ ਕਿ ਚੁੰਗੀ ਨੰਬਰ 3 ਤੋਂ ਸੇਖਾਂ ਚੌਕ ਤੱਕ ਲੱਗਦੇ ਜਾਮ ਕਰਕੇ ਰੇਹੜੀਆਂ ਵਾਲਿਆਂ ਨੂੰ ਰੇਹੜੀਆਂ ਹਟਾਉਣ ਲਈ ਜਰੂਰ ਕਿਹਾ ਗਿਆ ਸੀ। ਹੁਣ ਪੁਲਸ ਮੁਲਾਜ਼ਮ ਸੱਚ ਬੋਲ ਰਿਹਾ ਹੈ ਜਾਂ ਫਿਰ ਵਾਇਰਲ ਵੀਡੀਓ ਵਿਚਲਾ ਰੇਹੜੀਵਾਲਾ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਸ ਵੀਡੀਓ ਨੇ ਪੰਜਾਬ ਪੁਲਸ ਦੇ ਅਕਸ ਨੂੰ ਧੁੰਦਲਾ ਜ਼ਰੂਰ ਕੀਤਾ ਹੈ।


cherry

Content Editor

Related News