ਪੁਲਸ ''ਤੇ ਪਤਨੀ ਦੀ ਮੌਤ ਦਾ ਦੋਸ਼

11/24/2020 1:32:28 PM

ਮੋਗਾ (ਆਜ਼ਾਦ): ਪਿੰਡ ਦੋਲੇਵਾਲਾ 'ਚ ਤਲਾਸ਼ੀ ਲੈਣ ਗਈ ਪੁਲਸ ਪਾਰਟੀ 'ਤੇ ਪਤੀ ਨੇ ਧੱਕਾ ਮਾਰਨ ਨਾਲ ਪਤਨੀ ਦੀ ਮੌਤ ਹੋਣ ਦਾ ਦੋਸ਼ ਲਗਾਇਆ ਹੈ ਜਦਕਿ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਸੰਦੀਪ ਸਿੰਘ ਸਿੱਧੂ ਅਤੇ ਦੋਲੇਵਾਲਾ ਪੁਲਸ ਚੌਂਕੀ ਇੰਚਾਰਜ ਪਰਮਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਪਿੰਡ ਦੋਲੇਵਾਲਾ ਨਿਵਾਸੀ ਵਿਰਸਾ ਸਿੰਘ ਨੇ ਕਿਹਾ ਕਿ ਬੀਤੀ 22 ਨਵੰਬਰ ਨੂੰ ਦੋਲੇਵਾਲਾ ਪੁਲਸ ਚੌਂਕੀ ਦੇ ਇੰਚਾਰਜ ਪਰਮਦੀਪ ਸਿੰਘ ਹੋਰ ਪੁਲਸ ਮੁਲਾਜ਼ਮਾਂ ਦੇ ਨਾਲ ਮੇਰੀ ਬੇਟੀ ਮਨਜੀਤ ਕੌਰ ਦੇ ਘਰ ਤਲਾਸ਼ੀ ਲੈਣ ਲਈ ਆਈ ਸੀ, ਉਥੇ ਮੈਂ ਆਪਣੀ ਪਤਨੀ ਗੁਰਦੀਪ ਕੌਰ ਨਾਲ ਗਿਆ ਸੀ ਕਿਉਂਕਿ ਮੇਰੀ ਬੇਟੀ ਦੇ ਜੇਠ ਜੋਗਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਅਸੀਂ ਅਫ਼ਸੋਸ ਕਰਨ ਲਈ ਉਥੇ ਗਏ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਨੇ ਆਉਂਦੇ ਸਾਰ ਹੀ ਮੇਰੀ ਨਾਲ ਹੱਥਾਪਾਈ ਕੀਤੀ ਜਦ ਮੇਰੀ ਪਤਨੀ ਗੁਰਦੀਪ ਕੌਰ ਨੇ ਉਨ੍ਹਾਂ ਨੂੰ ਰੋਕਿਆ ਤਾਂ ਕਿਸੇ ਪੁਲਸ ਮੁਲਾਜ਼ਮ ਨੇ ਉਸ ਨੂੰ ਧੱਕਾ ਦੇ ਦਿੱਤਾ ਅਤੇ ਉਹ ਕੰਧ ਦੇ ਨਾਲ ਜਾ ਟਕਰਾਈ, ਜਿਸ ਨਾਲ ਸਿਰ 'ਤੇ ਸੱਟ ਲੱਗੀ, ਇਸ ਦੇ ਬਾਅਦ ਪੁਲਸ ਮੁਲਾਜ਼ਮ ਉਥੋਂ ਚਲੇ ਗਏ। ਅਸੀਂ ਗੁਰਦੀਪ ਕੌਰ ਨੂੰ ਹਸਪਤਾਲ ਲੈ ਗਏ ਅਤੇ ਉਸਦੇ ਸਿਰ ਦੀ ਸਕੈਨਿੰਗ ਵੀ ਕਰਵਾਈ ਪਰ ਉਸਨੇ ਦਮ ਤੋੜ ਦਿੱਤਾ। ਉਸਨੇ ਕਿਹਾ ਕਿ ਮੇਰੀ ਪਤਨੀ ਦੀ ਮੌਤ ਪੁਲਸ ਵਲੋਂ ਧੱਕਾ ਮਾਰਨ ਕਾਰਣ ਹੋਈ ਹੈ।

ਇਹ ਵੀ ਪੜ੍ਹੋ : ਸਾਲ ਪਹਿਲਾਂ ਹੋਇਆ ਸੀ ਰਿਸ਼ਤਾ, ਹੁਣ ਕੁੜੀ ਵਾਲਿਆਂ ਬੇਰੰਗ ਮੋੜੀ ਬਰਾਤ, ਵਜ੍ਹਾ ਕਰ ਦੇਵੇਗੀ ਹੈਰਾਨ

ਪੁਲਸ ਨੇ ਦੋਸ਼ਾਂ ਨੂੰ ਨਕਾਰਿਆ
ਜਦ ਇਸ ਸਬੰਧ ਵਿਚ ਕੋਟ ਈਸੇ ਖਾਂ ਦੇ ਇੰਚਾਰਜ ਸੰਦੀਪ ਸਿੰਘ ਸਿੱਧੂ ਅਤੇ ਦੋਲੇਵਾਲਾ ਪੁਲਸ ਚੌਂਕੀ ਦੇ ਇੰਚਾਰਜ ਪਰਮਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਦੋਸ਼ ਲਗਾਏ ਜ ਰਹੇ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਪਰਿਵਾਰ ਦੇ ਕਈ ਮੈਂਬਰਾਂ 'ਤੇ ਮਾਮਲੇ ਦਰਜ ਹਨ ਅਤੇ ਵਿਰਸਾ ਸਿੰਘ ਵੀ ਕੋਰੋਨਾ ਦੇ ਚੱਲਦੇ ਜੇਲ ਤੋਂ ਪੈਰੋਲ 'ਤੇ ਘਰ ਆਇਆ ਹੈ। ਪੁਲਸ ਪਾਰਟੀ ਸ਼ੱਕ ਨੂੰ ਲੈ ਕੇ ਤਲਾਸ਼ੀ ਮੁਹਿੰਮ ਚਲਾ ਰਹੀ ਸੀ, ਸਾਡੇ ਕਿਸੇ ਵੀ ਮੁਲਾਜ਼ਮ ਨੇ ਮ੍ਰਿਤਕਾ ਗੁਰਦੀਪ ਕੌਰ ਅਤੇ ਉਸਦੀ ਬੇਟੀ ਮਨਜੀਤ ਕੌਰ ਦੇ ਨਾਲ ਕੋਈ ਦੁਰਵਿਵਹਾਰ ਨਹੀਂ ਕੀਤਾ। ਥਾਣਾ ਮੁਖੀ ਨੇ ਕਿਹਾ ਉਕਤ ਮਾਮਲੇ ਵਿਚ ਵਿਰਸਾ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ ਅਤੇ ਥਾਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਫੇਸਬੁੱਕ ਖਾਤੇ ਤੋਂ ਡਿਲੀਟ ਹੋਈਆਂ ਪੋਸਟਾਂ, ਫਿਰ ਦਿੱਤੀ ਚਿਤਾਵਨੀ


Baljeet Kaur

Content Editor

Related News