ਘਰੇਲੂ ਝਗੜੇ ਤੋਂ ਪਰੇਸ਼ਾਨ ਨੌਜਵਾਨ ਨੇ ਨਿਗਲਿਆ ਜ਼ਹਿਰ, ਮੌਤ

01/16/2020 3:57:53 PM

ਮੋਗਾ (ਸੰਜੀਵ): ਜ਼ਿਲੇ ਦੇ ਪਿੰਡ ਧਰਮ ਸਿੰਘ ਵਾਲਾ 'ਚ 25 ਸਾਲਾ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਚਾਚਾ ਅਮਰਜੀਤ ਸਿੰਘ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਦੱਸਿਆ ਕਿ ਮ੍ਰਿਤਕ ਤੀਰਥ ਸਿੰਘ ਪੁੱਤਰ ਰੰਜੀਤ ਸਿੰਘ ਨਿਵਾਸੀ ਪਿੰਡ ਧਰਮ ਸਿੰਘ ਵਾਲਾ ਆਪਣੇ ਪਰਿਵਾਰ 'ਚ ਕਲੇਸ਼ ਦੇ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ, ਕਿਉਂਕਿ ਉਸ ਦਾ ਵੱਡਾ ਭਰਾ ਅਤੇ ਭਾਬੀ ਘਰ ਦੀ ਜ਼ਮੀਨ ਨੂੰ ਲੈ ਕੈ ਉਸ ਨਾਲ ਲੜਦੇ ਝਗੜਦੇ ਰਹਿੰਦੇ ਸਨ। ਅਮਰਜੀਤ ਨੇ ਦੱਸਿਆ ਕਿ ਆਪਣੇ ਪਰਿਵਾਰ 'ਚ ਕਮਾਉਣ ਵਾਲਾ ਇਕ ਉਹ ਹੀ ਸੀ, ਜਿਸ 'ਤੇ ਤਿੰਨ ਭੈਣਾਂ ਅਤੇ 2 ਭਰਾਵਾਂ ਦੀ ਜ਼ਿੰਮੇਦਾਰੀ ਸੀ, ਕਿਉਂਕਿ ਮ੍ਰਿਤਕ ਦੇ ਪਿਤਾ ਦਾ ਵੀ ਦਿਹਾਂਤ ਹੋ ਚੁੱਕਾ ਸੀ।

ਮ੍ਰਿਤਕ ਦੀ ਪਤਨੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਗਾਇਆ ਕਿ ਉਸ ਦੇ ਜੇਠ ਤੇ ਜੇਠਾਣੀ ਰੋਜ਼ ਜ਼ਮੀਨ ਨੂੰ ਲੈ ਕੇ ਉਸ ਦੇ ਪਤੀ ਨਾਲ ਲੜਦੇ ਸਨ ਅਤੇ ਕਦੀ-ਕਦਮੀ ਝਗੜਾ ਇੰਨਾ ਵਧ ਜਾਂਦਾ ਸੀ ਕਿ ਹੱਥੋਂਪਾਈ ਹੋ ਜਾਂਦੀ ਸੀ, ਜਿਸ ਕਾਰਨ ਮ੍ਰਿਤਕ ਤੀਰਥ ਸਿੰਘ ਕਾਫੀ ਪਰੇਸ਼ਾਨ ਰਹਿੰਦਾ ਸੀ, ਜਿਸ ਦੇ ਚੱਲਦੇ ਕੱਲ੍ਹ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News