NRI ਬੀਬੀ ਦੀ ਫੇਸਬੁੱਕ ''ਤੇ ਫੇਕ ਆਈ. ਡੀ. ਬਣਾ ਕੇ ਗਲਤ ਸ਼ਬਦਾਵਲੀ ਦੀ ਕੀਤੀ ਵਰਤੋਂ

10/15/2020 2:20:55 PM

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਦੀ ਰਹਿਣ ਵਾਲੀ ਇਕ ਐੱਨ. ਆਰ. ਆਈ. ਜਨਾਨੀ ਦੀ ਫੇਸਬੁੱਕ 'ਤੇ ਵੱਖ-ਵੱਖ ਗਲਤ ਆਈ. ਡੀ. ਬਣਾ ਕੇ ਉਸਦੇ ਖ਼ਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਪਰਮਿੰਦਰ ਸਿੰਘ ਉਰਫ ਪਿੰਦਰ ਨਿਵਾਸੀ ਜਗਰਾਓਂ ਅਤੇ ਹਰਪ੍ਰੀਤ ਸਿੰਘ ਨਿਵਾਸੀ ਆਰ. ਐੱਸ. ਨਗਰ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਾਈਬਰ ਸੈੱਲ ਮੋਗਾ ਦੀ ਇੰਸਪੈਕਟਰ ਭੁਪਿੰਦਰ ਕੌਰ ਵਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੋਰੀ ਦੀਆਂ ਗੱਡੀਆਂ ਵੇਚਣ ਵਾਲਾ ਗਿਰੋਹ ਬੇਨਕਾਬ, 9 ਵਾਹਨਾਂ ਸਮੇਤ 3 ਕਾਬੂ

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਜਗਜੀਤ ਸਿੰਘ ਨਿਵਾਸੀ ਪਿੰਡ ਪੰਡੋਰੀ ਖੱਤਰੀਆਂ (ਜ਼ੀਰਾ) ਨੇ ਦੋਸ਼ ਲਗਾਇਆ ਕਿ ਉਸਦੀ ਬੇਟੀ ਪਰਮਿੰਦਰ ਕੌਰ ਜਿਸ ਦਾ ਵਿਆਹ ਲਗਭਗ 10 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਉਸਦੇ ਬਾਅਦ ਕੈਨੇਡਾ ਚਲੀ ਗਈ। ਘਰੇਲੂ ਰੰਜਿਸ਼ ਦੇ ਚੱਲਦੇ ਕੁਝ ਸਕੇ ਸਬੰਧੀਆਂ ਵਲੋਂ ਮੇਰੀ ਬੇਟੀ ਅਤੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਦੀ ਜਾਅਲੀ ਆਈ. ਡੀ. ਰਮਨ ਬਰਾੜ, ਰਮਨ ਪੰਡੋਰੀ, ਲਾਡੀ ਸੰਘਾ ਦੇ ਨਾਂ 'ਤੇ ਫੇਸਬੁੱਕ 'ਤੇ ਪਾ ਦਿੱਤੀ ਅਤੇ ਉਸ 'ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ, ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ 'ਤੇ ਇਸ ਦੀ ਜਾਂਚ ਸਾਈਬਰ ਸੈੱਲ ਕਰਾਈਮ ਸੈੱਲ ਮੋਗਾ ਦੇ ਇੰਸਪੈਕਟਰ ਬਲਦੇਵ ਸਿੰਘ ਵਲੋਂ ਕੀਤੀ ਗਈ। ਜਾਂਚ ਸਮੇਂ ਪਤਾ ਲੱਗਾ ਕਿ ਫੇਸਬੁੱਕ 'ਤੇ ਜਾਅਲੀ ਆਈ. ਡੀ. ਬਣਾ ਕੇ ਪਰਮਿੰਦਰ ਸਿੰਘ ਉਰਫ ਪਿੰਦਰ ਅਤੇ ਹਰਪ੍ਰੀਤ ਸਿੰਘ ਜੋ ਦੋਸਤ ਹੈ, ਵਲੋਂ ਗਲਤ ਆਈ. ਡੀ. ਬਣਾਈ ਗਈ ਅਤੇ ਉਨ੍ਹਾਂ 'ਤੇ ਫੋਟੋਆਂ ਲਗਾ ਕੇ ਉਨ੍ਹਾਂ ਦੀ ਸ਼ਵੀ ਖਰਾਬ ਕੀਤੀ ਗਈ।ਜਾਂਚ ਦੇ ਬਾਅਦ ਦੋਨੋਂ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਭੁਪਿੰਦਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਦੋਨੋਂ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਭੁਪਿੰਦਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਕਲਯੁੱਗੀ ਪੁੱਤਾਂ ਨੇ ਜਾਇਦਾਦ ਖ਼ਾਤਰ ਬਜ਼ੁਰਗ ਪਿਤਾ 'ਤੇ ਢਾਹਿਆ ਤਸ਼ੱਦਦ, CCTV 'ਚ ਕੈਦ ਹੋਈ ਵਾਰਦਾਤ


Baljeet Kaur

Content Editor

Related News