ਮੋਗਾ: ਦਿਨ-ਦਿਹਾੜੇ ਮੋਬਾਇਲ ਟਾਵਰ ਨੂੰ ਲੱਗੀ ਅੱਗ, ਟਲਿਆ ਹਾਦਸਾ

05/07/2020 11:04:58 AM

ਮੋਗਾ (ਗੋਪੀ ਰਾਊਕੇ): ਮੋਗਾ ਦੇ ਦੋਸਾਂਝ ਰੋਡ 'ਤੇ ਅੱਜ ਅਚਾਨਕ ਮੋਬਾਇਲ ਟਾਵਰ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਰਕੇ ਚਾਰੇ ਪਾਸੇ ਹੜਕੰਪ ਮਚ ਗਿਆ। ਇਸ ਸਬੰਧੀ ਅੱਖੀ ਦੇਖਣ ਵਾਲਿਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ।

PunjabKesari

ਦੱਸਣਯੋਗ ਹੈ ਕਿ ਭਾਵੇਂ ਅੱਗ ਬੁਝਾ ਲਈ ਗਈ ਹੈ ਪਰ ਫਿਰ ਵੀ ਟਾਵਰ ਦੇ ਕਾਫੀ ਨੁਕਸਾਨ ਹੋਣ ਦਾ ਪਤਾ ਲੱਗਾ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ। ਕੰਪਨੀ ਦੇ ਲੋਕਲ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਟਾਵਰ ਸਬੰਧੀ ਵਿਸ਼ੇਸ਼ ਟੀਮ ਬੁਲਾ ਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ।


Shyna

Content Editor

Related News