ਵਿਆਹੁਤਾ ਨੇ ਸੁਹਰੇ ''ਤੇ ਲਗਾਏ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼

10/18/2020 10:18:17 AM

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਦੀ ਇਕ ਜਨਾਨੀ ਨੇ ਆਪਣੇ ਸਹੁਰੇ 'ਤੇ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਉਸਦੇ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰਾਂ ਵਲੋਂ ਨਕਦੀ ਅਤੇ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਉਸ ਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿੱਤਾ ਗਿਆ ਅਤੇ ਉਸ ਦੇ ਦੋ ਬੇਟੇ ਵੀ ਆਪਣੇ ਕੋਲ ਰੱਖ ਲਏ। ਮੋਗਾ ਪੁਲਸ ਵਲੋਂ ਜਾਂਚ ਦੇ ਬਾਅਦ ਉਸਦੇ ਪਤੀ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਕ੍ਰੈਸ਼ਰ ਨਾਲ ਲੱਦੇ ਟਰਾਲੇ ਨੇ 6 ਲੋਕਾਂ ਨੂੰ ਕੁਚਲਿਆ, ਕਹੀ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ

ਜਾਣਕਾਰੀ ਅਨੁਸਾਰ ਪੀੜਤਾ ਨੇ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਸਦਾ ਵਿਆਹ 24 ਮਾਰਚ 2013 ਨੂੰ ਗੁਰਵਿੰਦਰ ਸਿੰਘ ਨਿਵਾਸੀ ਪਿੰਡ ਰੋਸ਼ਨਵਾਲਾ (ਮੋਗਾ) ਜੋ ਪੈਪਸੂ ਕਾਰਪੋਰੇਸ਼ਨ 'ਚ ਬੱਸ ਚਾਲਕ ਦੇ ਤੌਰ 'ਤੇ ਤਾਇਨਾਤ ਹੈ, ਦੇ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ। ਉਸਦੇ ਪੇਕਿਆਂ ਵਾਲਿਆਂ ਵਲੋਂ ਵਿਆਹ ਦੇ ਸਮੇਂ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਗਿਆ। ਉਸਨੇ ਵਿਆਹ ਦੇ ਬਾਅਦ ਦੋ ਬੇਟਿਆਂ ਨੂੰ ਜਨਮ ਦਿੱਤਾ, ਪਰ ਉਸਦਾ ਪਤੀ ਗੁਰਵਿੰਦਰ ਸਿੰਘ ਦੇ ਇਲਾਵਾ ਸਹੁਰਾ ਪਰਿਵਾਰ ਦੇ ਹੋਰ ਮੈਂਬਰ ਸਹੁਰਾ ਕਸ਼ਮੀਰ ਸਿੰਘ, ਸੱਸ ਕੁਲਦੀਪ ਕੌਰ ਉਸ ਨੂੰ ਪੇਕਿਆਂ ਤੋਂ ਦਾਜ ਲਿਆਉਣ ਦੇ ਇਲਾਵਾ ਨਕਦੀ ਲਿਆਉਣ ਲਈ ਤੰਗ ਪ੍ਰੇਸ਼ਾਨ ਕਰ ਰਹੇ ਸਨ ਅਤੇ ਕਹਿੰਦੇ ਸਨ ਕਿ ਉਨ੍ਹਾਂ ਆਪਣੇ ਬੇਟੇ ਨੂੰ ਵਿਦੇਸ਼ ਭੇਜਣਾ ਹੈ। ਮੈਂ ਇਸ ਸਬੰਧ 'ਚ ਆਪਣੇ ਪੇਕੇ ਵਾਲਿਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਮੇਰੇ ਪਤੀ ਅਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਕਿਸੇ ਨੇ ਕੋਈ ਗੱਲ ਨਾ ਸੁਣੀ, ਪੀੜਤਾ ਨੇ ਦੋਸ਼ ਲਗਾਇਆ ਕਿ ਉਸਦਾ ਸਹੁਰਾ ਪ੍ਰਾਈਵੇਟ ਗੱਡੀ ਚਲਾਉਂਦਾ ਹੈ ਅਤੇ ਉਹ ਵੀ ਅਕਸਰ ਹੀ ਉਸਦੇ ਨਾਲ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਕਰਦਾ ਰਹਿੰਦਾ ਸੀ, ਮੈਂ ਇਸ ਸਬੰਧ 'ਚ ਆਪਣੇ ਪਤੀ ਅਤੇ ਸੱਸ ਦੇ ਇਲਾਵਾ ਹੋਰ ਮੈਂਬਰਾਂ ਨੂੰ ਦੱਸਿਆ ਤਾਂ ਉਨ੍ਹਾਂ ਮੇਰੀ ਕੋਈ ਗੱਲ ਨਾ ਸੁਣੀ।

ਇਹ ਵੀ ਪੜ੍ਹੋ : ਅਜਿਹੀ ਮਾਂ ਜੋ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਪਰਿਵਾਰ ਦਾ ਖਰਚਾ

ਪੀੜਤਾ ਨੇ ਕਿਹਾ ਕਿ ਉਸ ਨੂੰ ਧਮਕਾਇਆ ਜਾਂਦਾ ਸੀ ਕਿ ਜੇਕਰ ਉਸਦੇ ਪੇਕਿਆਂ ਵਾਲੇ ਸਾਡੇ ਬੇਟੇ ਨੂੰ ਬਾਹਰ ਭੇਜਣ ਲਈ ਨਕਦ ਪੈਸਿਆਂ ਦੀ ਮੰਗ ਪੂਰੀ ਨਹੀਂ ਕਰ ਸਕਦੇ ਤਾਂ ਉਹ ਆਪਣੇ ਪਤੀ ਨੂੰ ਤਲਾਕ ਦੇ ਦੇਵੇ, ਅਸੀਂ ਉਸਦਾ ਦੂਸਰਾ ਵਿਆਹ ਕਰ ਦੇਵਾਂਗੇ। ਇਸ ਤਰ੍ਹਾਂ ਕਈ ਵਾਰ ਮੈਂਨੂੰ ਕੁੱਟ-ਮਾਰ ਵੀ ਕੀਤੀ ਗਈ ਅਤੇ ਆਖਿਰ ਉਨ੍ਹਾਂ ਜਬਰਦਸਤੀ ਮੈਂਨੂੰ ਕਰੀਬ 7 ਮਹੀਨੇ ਪਹਿਲਾਂ ਘਰੋਂ ਕੱਢ ਦਿੱਤਾ ਅਤੇ ਹੁਣ ਮੈਂ ਆਪਣੇ ਪੇਕੇ ਘਰ ਰਹਿਣ ਲਈ ਮਜ਼ਬੂਰ ਹਾਂ। ਉਨ੍ਹਾਂ ਮੇਰੇ ਦੋਨੋਂ ਬੇਟਿਆਂ ਨੂੰ ਵੀ ਆਪਣੇ ਕੋਲ ਜਬਰਦਸਤੀ ਰੱਖ ਲਿਆ। ਮੈਂ ਕਈ ਵਾਰ ਉਨ੍ਹਾਂ ਤੋਂ ਬੇਟਿਆਂ ਨੂੰ ਮੰਗਿਆ ਤਾਂ ਕਿ ਮੈਂ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਾਂ ਅਤੇ ਮੇਰੇ ਦਾਜ ਦਾ ਸਾਰਾ ਸਾਮਾਨ ਵੀ ਹੜੱਪ ਕਰ ਲਿਆ।

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੀ ਮੌਤ 'ਤੇ ਪਤਨੀ ਦਾ ਵੱਡਾ ਬਿਆਨ,ਕਿਹਾ- ਪਤੀ 'ਤੇ ਹੋਇਆ ਅੱਤਵਾਦੀ ਹਮਲਾ

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਦੇ ਆਦੇਸ਼ਾਂ 'ਤੇ ਇਸ ਦੀ ਜਾਂਚ ਡੀ. ਐੱਸ. ਪੀ. ਵੂਮੈਨ ਐਂਡ ਚਿਲਡਰਨ ਮੋਗਾ ਵਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ-ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਪੀੜਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਉਸਦੇ ਪਤੀ ਗੁਰਵਿੰਦਰ ਸਿੰਘ, ਸਹੁਰਾ ਕਸ਼ਮੀਰ ਸਿੰਘ, ਸੱਸ ਕੁਲਦੀਪ ਕੌਰ ਨਿਵਾਸੀ ਪਿੰਡ ਰੋਸ਼ਨਵਾਲਾ (ਮੋਗਾ) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਥਾਣੇਦਾਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।


Baljeet Kaur

Content Editor

Related News