ਜ਼ਮੀਨ ਵਿੱਕਰੀ ਮਾਮਲੇ ’ਚ 7 ਲੱਖ 25 ਹਜ਼ਾਰ ਦੀ ਠੱਗੀ

01/02/2021 2:06:51 PM

ਮੋਗਾ (ਆਜ਼ਾਦ): ਕਰਤਾਰ ਨਗਰ ਮੋਗਾ ਨਿਵਾਸੀ ਪਰਵਿੰਦਰ ਕੌਰ ਨੇ ਪਿੰਡ ਮਾਹਲਾ ਕਲਾਂ ਦੇ ਕਿਸਾਨ ਸੁਖਦੇਵ ਸਿੰਘ ’ਤੇ ਜ਼ਮੀਨ ਵਿੱਕਰੀ ਮਾਮਲੇ ’ਚ 7 ਲੱਖ 25 ਹਜ਼ਾਰ ਰੁਪਏ ਦੀ ਧੋਖਾਦੇਹੀ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪਰਵਿੰਦਰ ਕੌਰ ਪਤਨੀ ਬੇਅੰਤ ਸਿੰਘ ਨੇ ਕਿਹਾ ਕਿ ਉਸਦੇ ਪਤੀ ਬੇਅੰਤ ਸਿੰਘ ਨੇ ਸੁਖਦੇਵ ਸਿੰਘ ਨਿਵਾਸੀ ਪਿੰਡ ਮਾਹਲਾ ਕਲਾਂ ਨਾਲ 11 ਅਗਸਤ 2016 ਨੂੰ ਆਪਣੀ 12 ਕਨਾਲ ਜ਼ਮੀਨ ਦਾ ਸੋਦਾ 10 ਲੱਖ ਰੁਪਏ ’ਚ ਕੀਤਾ ਸੀ। ਇਕਰਾਰਨਾਮਾ ਕਰਦੇ ਸਮੇਂ ਉਸ ਨੂੰ 3 ਲੱਖ ਰੁਪਏ ਦਾ ਬਿਆਨਾਂ ਦਿੱਤਾ ਗਿਆ ਸੀ, ਰਜਿਸਟਰੀ ਤਿੰਨ ਸਾਲ ਬਾਅਦ ਕਰਵਾਈ ਜਾਣੀ ਸੀ, ਉਸਨੇ ਕਿਹਾ ਕਿ ਮੇਰੇ ਪਤੀ ਬੇਅੰਤ ਸਿੰਘ ਦੀ ਮੌਤ 21 ਅਗਸਤ 2017 ਨੂੰ ਹੋ ਗਈ, ਜਿਸ ’ਤੇ ਮੈਂ ਸੁਖਦੇਵ ਸਿੰਘ ਨੂੰ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਕਿਹਾ ਕਿ ਤਾਂ ਉਹ ਟਾਲ-ਮਟੋਲ ਕਰਨ ਲੱਗਾ ਅਤੇ ਜ਼ਮੀਨ ਦਾ ਠੇਕਾ ਵੀ ਨਹੀਂ ਦਿੱਤਾ, ਜਿਸ ’ਤੇ ਸ਼ਿਕਾਇਤ ਕਰਤਾ ਪਰਵਿੰਦਰ ਕੌਰ ਨੇ ਡੀ. ਐੱਸ. ਪੀ. ਮੋਗਾ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ ਅਤੇ ਦੋਨੋਂ ਧਿਰਾਂ ਵਿਚਕਾਰ ਸਮਝੌਤਾ ਹੋਇਆ ਕਿ ਸੁਖਦੇਵ ਸਿੰਘ ਤਿੰਨ ਲੱਖ ਰੁਪਏ ਬਿਆਨਾ, ਦੋ ਲੱਖ ਰੁਪਏ ਨਕਦ ਅਤੇ 1 ਲੱਖ 50 ਹਜ਼ਾਰ ਰੁਪਏ ਜ਼ਮੀਨ ਦਾ ਠੇਕਾ (ਕੁੱਲ 6 ਲੱਖ 50 ਹਜ਼ਾਰ ਰੁਪਏ) ’ਚ ਰਾਜੀਨਾਮਾ ਹੋ ਗਿਆ ਅਤੇ ਰਜਿਸਟਰੀ 11 ਅਗਸਤ 2019 ਨੂੰ ਕਰਵਾਉਣ ਦੀ ਤੈਅ ਹੋਈ, ਪਰ ਉਸ ਨੇ ਫ਼ਿਰ ਵੀ ਰਜਿਸਟਰੀ ਨਹੀਂ ਕਰਵਾਈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ, FIR ਦਰਜ

ਇਸੇ ਤਰ੍ਹਾਂ ਦੋਸ਼ੀ ਨੇ 6 ਲੱਖ 50 ਹਜ਼ਾਰ ਰੁਪਏ ਪਿਛਲਾ ਬਕਾਇਆ ਅਤੇ 75 ਹਜ਼ਾਰ ਰੁਪਏ ਜ਼ਮੀਨ ਦਾ ਠੇਕਾ (7 ਲੱਖ 25 ਹਜ਼ਾਰ ਰੁਪਏ) ਵਾਪਸ ਨਹੀਂ  ਕੀਤੇ ਅਤੇ ਪਰਵਿੰਦਰ ਕੌਰ ਦੇ ਹੱਕ ਵਿਚ ਰਜਿਸਟਰੀ ਵੀ ਨਹੀਂ ਕਰਵਾਈ। ਇਸ ਮਾਮਲੇ ਦੀ ਜਾਂਚ ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ ’ਤੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਵੱਲੋਂ ਕੀਤੀ ਗਈ ਜਾਂਚ ਸਮੇਂ ਦੋਨੋਂ ਧਿਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ, ਜਿਸ ਵਿਚ ਦੋਸ਼ੀ ਸੁਖਦੇਵ ਸਿੰਘ ਨੇ ਕਿਹਾ ਕਿ ਪਰਵਿੰਦਰ ਕੌਰ ਦੇ ਪੈਸੇ ਉਸਦੇ ਕੋਲ ਹਨ, ਜ਼ਮੀਨ ਦੀ ਕੀਮਤ ਜ਼ਿਆਦਾ ਹੋਣ ਕਾਰਣ ਉਹ ਰਜਿਸਟਰੀ ਨਹੀਂ ਕਰਵਾਏਗਾ। ਜਾਂਚ ਅਧਿਕਾਰੀ ਨੇ ਜਾਂਚ ਰਿਪੋਰਟ ਉੱਚ ਪੁਲਸ ਅਧਿਕਾਰੀਆਂ ਨੂੰ ਸੌਂਪੀ, ਜਿਸ ਦੇ ਬਾਅਦ ਦੋਸ਼ੀ ਸੁਖਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਪਿੰਡ ਮਾਹਲਾ ਕਲਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਐਂਟੀ ਫਰਾਡ ਸੈਲ ਮੋਗਾ ਵੱਲੋਂ ਕੀਤੀ ਜਾ ਰਹੀ ਹੈ। ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਪ੍ਰਦਰਸ਼ਨਕਾਰੀਆਂ ਵਲੋਂ ਸਿਆਸਤਦਾਨਾਂ ਦੇ ਘਰਾਂ ’ਚ ਜਬਰੀ ਦਾਖ਼ਲ ਹੋਣ ਦਾ ਲਿਆ ਗੰਭੀਰ ਨੋਟਿਸ


Baljeet Kaur

Content Editor

Related News