ਸਹੁਰਿਆਂ ਨੇ ਜਵਾਈ ਨੂੰ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ, ਸਹੁਰੇ ਸਮੇਤ 4 ਨਾਮਜ਼ਦ

10/19/2020 11:25:36 AM

ਮੋਗਾ (ਆਜ਼ਾਦ) : ਪਤੀ-ਪਤਨੀ ਵਿਚਕਾਰ ਚੱਲਦੇ ਆ ਰਹੇ ਵਿਵਾਦ ਨੂੰ ਲੈ ਕੇ ਅੱਜ ਸਹੁਰਾ ਪਰਿਵਾਰ ਵਲੋਂ ਆਪਣੇ ਜਵਾਈ ਗੁਰਸੇਵਕ ਸਿੰਘ ਨਿਵਾਸੀ ਪਿੰਡ ਨਿਧਾਂਵਾਲਾ ਨੂੰ ਦਾਣਾ ਮੰਡੀ ਮੋਗਾ 'ਚ ਉਸ ਸਮੇਂ ਕੁੱਟ-ਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਜਦ ਉਹ ਆਪਣੀ ਫ਼ਸਲ ਵੇਚਣ ਲਈ ਆਇਆ ਸੀ। ਇਸ ਸਬੰਧ 'ਚ ਥਾਣਾ ਸਿਟੀ ਮੋਗਾ ਪੁਲਸ ਵਲੋਂ ਗੁਰਸੇਵਕ ਸਿੰਘ ਦੇ ਬਿਆਨਾਂ 'ਤੇ ਉਸਦੇ ਸਹੁਰਾ ਗੁਰਜੰਟ ਸਿੰਘ, ਸਾਲਾ ਲਖਵੀਰ ਸਿੰਘ ਉਰਫ ਲੱਖਾ, ਸੱਸ ਸਰਬਜੀਤ ਕੌਰ ਸਾਰੇ ਨਿਵਾਸੀ ਪਿੰਡ ਮਲਸੀਆਂ ਬਾਜਾ ਅਤੇ ਸਾਲੀ ਜਸਪ੍ਰੀਤ ਕੌਰ ਨਿਵਾਸੀ ਪਿੰਡ ਨਿਧਾਂਵਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ।

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਪਏ ਕੀਰਨੇ : ਕਾਰਡ ਦੇਣ ਜਾ ਰਹੇ ਤਿੰਨ ਨੌਜਵਾਨਾਂ ਦੀ ਦਰਦਨਾਕ ਹਾਦਸੇ 'ਚ ਮੌਤ

ਪੁਲਸ ਸੂਤਰਾਂ ਅਨੁਸਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ 2017 'ਚ ਸੁਖਦੀਪ ਕੌਰ ਨਾਲ ਹੋਇਆ ਸੀ, ਪਰ ਪਤੀ-ਪਤਨੀ ਵਿਚਕਾਰ ਵਿਵਾਦ ਦੇ ਚੱਲਦੇ ਉਨ੍ਹਾਂ ਦਾ ਮਾਣਯੋਗ ਅਦਾਲਤ 'ਚ ਕੇਸ ਚੱਲ ਰਿਹਾ ਸੀ। ਅੱਜ ਜਦ ਉਹ ਦਾਣਾ ਮੰਡੀ ਮੋਗਾ 'ਚ ਝੋਨਾ ਵਿੱਕਰੀ ਕਰਨ ਲਈ ਆਇਆ ਤਾਂ ਦੋਸ਼ੀ ਵੀ ਉਥੋਂ ਆ ਪੁੱਜਿਆ, ਜੋ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਆਉਂਦੇ ਹੀ ਉਸ 'ਤੇ ਹਮਲਾ ਕਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦ ਮੈਂ ਰੋਲਾ ਪਾਇਆ ਤਾਂ ਦੋਸ਼ੀ ਉਥੋਂ ਭੱਜ ਗਏ ਅਤੇ ਇਸ ਦੌਰਾਨ ਲੋਕਾਂ ਦਾ ਇਕੱਠ ਵੀ ਹੋ ਗਿਆ, ਜਿਸ 'ਤੇ ਉਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮੋਗਾ 'ਚ ਦਾਖ਼ਲ ਕਰਵਾਇਆ ਗਿਆ। ਉਸਨੇ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਉਸ ਦੀ ਸੱਸ ਸਰਬਜੀਤ ਕੌਰ ਅਤੇ ਸਾਲੀ ਜਸਪ੍ਰੀਤ ਕੌਰ ਦੀ ਸ਼ਹਿ 'ਤੇ ਉਸ 'ਤੇ ਹਮਲਾ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੇ ਕਿਹਾ ਕਿ ਦੋਨੋਂ ਧਿਰਾਂ ਵਿਚਕਾਰ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ, ਪਰ ਉਹ ਨਾ ਹੋ ਸਕਿਆ, ਜਿਸ 'ਤੇ ਉਕਤ ਮਾਮਲਾ ਦਰਜ ਕੀਤਾ ਗਿਆ ਹੈ, ਗ੍ਰਿਫ਼ਤਾਰੀ ਬਾਕੀ ਹੈ।

ਇਹ ਵੀ ਪੜ੍ਹੋ :  ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ: ਨਾਬਾਲਗ ਨਾਲ ਜਬਰ-ਜ਼ਿਨਾਹ ਤੋਂ ਬਾਅਦ ਥੜ੍ਹ ਤੋਂ ਵੱਖ ਕੀਤਾ ਸਿਰ


Baljeet Kaur

Content Editor

Related News