ਮੋਗਾ ਜ਼ਿਲ੍ਹੇ ''ਚ ਡੇਂਗੂ ਦਾ ਕਹਿਰ, ਹੁਣ ਤੱਕ 335 ਮਰੀਜ਼ਾਂ ਦੀ ਹੋਈ ਪੁਸ਼ਟੀ

10/23/2020 10:27:59 AM

ਮੋਗਾ (ਸੰਦੀਪ ਸ਼ਰਮਾ): ਜ਼ਿਲ੍ਹੇ 'ਚ ਡੇਂਗੂ ਦਾ ਪ੍ਰਕੋਪ ਦਿਨੋਂ-ਦਿਨ ਵੱਧ ਰਿਹਾ ਹੈ ਅਤੇ ਜੇ ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਦਰਜ ਅੰਕੜੇ ਦੀ ਗੱਲ ਕਰੀਏ ਤਾਂ ਡੇਂਗੂ ਪੀੜਤਾਂ ਦੀ ਗਿਣਤੀ 335 ਹੋ ਗਈ ਹੈ ਅਤੇ ਜੇ ਸ਼ਹਿਰ ਦੇ ਪ੍ਰਾਇਵੇਟ ਹਸਪਤਾਲਾਂ 'ਚ ਦਾਖ਼ਲ ਹੋ ਰਹੇ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਗੱਲ ਕਰੀਏ ਤਾਂ ਅਜਿਹੇ ਮਰੀਜ਼ਾਂ ਦੀ ਗਿਣਤੀ ਸਿਹਤ ਵਿਭਾਗ ਦੇ ਆਂਕੜੇ ਨਾਲੋਂ ਕਈ ਗੁਣਾ ਵੱਧ ਹੋ ਸਕਦੀ ਹੈ। 

ਇਹ ਵੀ ਪੜ੍ਹੋ: ਹੱਸਦੇ-ਖੇਡਦੇ ਪਰਿਵਾਰ 'ਚ ਪਏ ਕੀਰਨੇ: ਕੰਮ ਤੋਂ ਵਾਪਸ ਆ ਰਹੇ ਪਤੀ-ਪਤਨੀ ਦੀ ਦਰਦਨਾਕ ਹਾਦਸੇ 'ਚ ਮੌਤ

'ਜਗ ਬਾਣੀ' ਵੱਲੋਂ ਕੀਤੇ ਗਏ ਸਰਵੇ ਮੁਤਾਬਕ ਸ਼ਹਿਰ |ਚ ਸਥਿਤ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਸਮੇਂ ਮਰੀਜ਼ਾਂ ਨੂੰ ਦਾਖਲ ਕਰਨ ਲਈ ਬੈੱਡਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਜ਼ਿਆਦਾਤਰ ਬੁਖਾਰ ਜਾਂ ਫਿਰ ਕਮਜੋਰੀ ਨਾਲ ਪੀੜਤ ਮਰੀਜ਼ ਦਾਖਲ ਹੋ ਰਹੇ ਹਨ ਅਤੇ ਡਾਕਟਰਾਂ ਵੱਲੋਂ ਇਨ੍ਹਾਂ ਦੇ ਟੈਸਟ ਕਰਵਾਉਣ ਤੋਂ ਬਾਦ ਇਨ੍ਹਾਂ ਦੇ ਪਲੇਟਲੈਟਸ (ਸੈੱਲਾਂ)ਦੀ ਭਾਰੀ ਘਾਟ ਸਾਹਮਣੇ ਆ ਰਹੀ ਹੈ, ਜੋ ਕਿ ਡੇਂਗੂ ਦਾ ਹੀ ਲੱਛਣ ਮੰਨਿਆ ਜਾ ਸਕਦਾ ਹੈ, ਉੱਥੇ ਹੀ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ-ਆਪਣੇ ਮਰੀਜ਼ਾਂ ਨੂੰ ਚੜਾਉਣ ਲਈ ਸੈੱਲਾਂ ਦਾ ਪ੍ਰਬੰਧ ਕਰਨਾ ਵੀ ਇੱਕ ਚੁਣੌਤੀ ਬਣਿਆ ਹੋਇਆ ਹੈ ਕਿਉਂਕਿ ਹਰ ਮਰੀਜ਼ ਦੀ ਹਾਲਤ ਅਨੁਸਾਰ ਡਾਕਟਰਾਂ ਵੱਲੋਂ ਪਰਿਵਾਰ ਵਾਲਿਆ ਨੂੰ ਸੈੱਲਾਂ ਦਾ ਪ੍ਰਬੰਧ ਕਰਨ ਲਈ ਕਹਿ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਕੇਂਦਰ ਨੇ ਅਮਰਿੰਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਹਲਕੇ 'ਚ ਲਿਆ


Baljeet Kaur

Content Editor

Related News