ਮਾਤਾ ਚੰਦ ਕੌਰ ਦੇ ਕਤਲ ਮਾਮਲੇ ’ਚ DC ਨੂੰ ਮਿਲੇ ਨਾਮਧਾਰੀ, ਦਿੱਤਾ ਮੰਗ-ਪੱਤਰ

02/26/2020 4:36:16 PM

ਮੋਗਾ (ਵਿਪਨ) - ਨਾਮਧਾਰੀ ਪੰਥ ਦੇ ਸਵ: ਸਤਿਗੁਰੂ ਜਗਜੀਤ ਸਿੰਘ ਜੀ ਦੇ ਧਰਮ ਪਤਨੀ ਮਾਤਾ ਚੰਦ ਕੌਰ ਜੀ ਦਾ ਕਤਲ ਹੋਏ ਨੂੰ ਤਕਰੀਬਨ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਜਿਸ ਦੇ ਕਾਤਲ ਹੁਣ ਤੱਕ ਨਹੀਂ ਫੜੇ ਗਏ। ਕਾਤਲਾਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਨਾਮਧਾਰੀ ਸੰਗਤ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਦੇ ਸਬੰਧ ’ਚ ਨਾਮਧਾਰੀ ਸੰਗਤ ਨੇ ਮੋਗਾ ਦੇ ਡੀ.ਸੀ. ਨਾਲ ਮੁਲਾਕਾਤ ਕਰਦੇ ਹੋਏ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਮੰਗ-ਪੱਤਰ ਸੌਂਪਿਆ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਕਾਫੀ ਸਮਾਂ ਬੀਤ ਜਾਣ ਮਗਰੋਂ ਵੀ ਇਸ ਮਾਮਲੇ ਦੇ ਦੋਸ਼ੀ ਗ੍ਰਿਫਤਾਰ ਨਹੀਂ ਹੋਏ, ਜਿਸ ਕਰਕੇ ਪੰਜਾਬ ਦੇ ਸਾਰੇ ਜ਼ਿਲਿਆ ਦੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਹਿਲਾਂ ਪੰਜਾਬ ਪੁਲਸ ਦੇ ਹੱਥ ’ਚ ਸੀ ਅਤੇ ਫਿਰ ਇਸ ਲਈ ਐੱਸ.ਆਈ.ਟੀ ਦਾ ਗਠਨ ਕਰ ਦਿੱਤਾ ਗਿਆ। ਬਾਦਲ ਸਰਕਾਰ ਦੇ ਸਮੇਂ ਇਹ ਕੇਸ ਸੀ.ਬੀ.ਆਈ ਨੂੰ ਸੌਂਪ ਦਿੱਤਾ ਗਿਆ ਸੀ। 


rajwinder kaur

Content Editor

Related News