ਮੋਗਾ ਜ਼ਿਲ੍ਹੇ ''ਚ 45 ਸਾਲਾ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 46

09/12/2020 10:22:10 AM

ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹੇ 'ਚ ਕੋਵਿਡ-19 ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਫਿਰ ਜ਼ਿਲ੍ਹੇ ਦੇ ਕਸਬਾ ਧਰਮਕੋਟ ਦੇ ਇਕ ਪਿੰਡ ਦੇ 45 ਸਾਲਾ ਵਿਅਕਤੀ ਪਾਜ਼ੇਟਿਵ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋਣ ਉਪਰੰਤ ਜ਼ਿਲ੍ਹੇ 'ਚ ਕੁੱਲ ਮ੍ਰਿਤਕਾਂ ਦੀ ਗਿਣਤੀ 46 ਹੋ ਗਈ ਹੈ, ਉਥੇ ਹੀ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਆ ਚੁੱਕੇ ਇਲਾਜ ਅਧੀਨ ਅਤੇ ਕੁਆਰੰਟਾਈਨ ਕੀਤੇ ਗਏ ਕੋਰੋਨਾ ਜੰਗ ਜਿੱਤਣ ਵਾਲੇ 1242 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਜ਼ਿਲ੍ਹੇ 'ਚ 34 ਨਵੇਂ ਮਾਮਲੇ ਪਾਜ਼ੇਟਿਵ ਆਉਣ ਨਾਲ ਕੁੱਲ ਅੰਕੜਾ 1766 ਤੱਕ ਪਹੁੰਚ ਗਿਆ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਅੱਜ ਤੱਕ ਕੀਤੇ ਗਏ ਕੋਰੋਨਾ ਟੈਸਟਾਂ 'ਚੋਂ 34,253 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।

ਇਹ ਵੀ ਪੜ੍ਹੋ : 26 ਸੂਬਿਆਂ ਸਮੇਤ ਪੰਜਾਬ ਬਣੇਗਾ 'ਇਕ ਦੇਸ਼, ਇਕ ਰਾਸ਼ਨ ਕਾਰਡ' ਲਾਗੂ ਕਰਨ ਵਾਲਾ ਸੂਬਾ

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਪਹਿਲਾਂ ਪਾਜ਼ੇਟਿਵ ਆ ਚੁੱਕੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੇ ਸੰਪਰਕ ਵਿਚ ਆਉਣ ਵਾਲਿਆਂ ਸਮੇਤ ਆਪਣੀ ਜਾਂਚ ਕਰਵਾਉਣ ਦੇ ਇੱਛੁਕ ਨਵੇਂ ਸ਼ੱਕੀ ਲੋਕਾਂ ਦੇ ਸ਼ੁੱਕਰਵਾਰ ਵੀ ਕੁੱਲ 405 ਲੋਕਾਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਪਾਜ਼ੇਟਿਵ ਆਏ ਮਰੀਜ਼ ਕਸਬਾ ਧਰਮਕੋਟ, ਪਿੰਡ ਜੈਮਲਵਾਲਾ, ਕਿਸ਼ਨਪੁਰਾ, ਫਤਿਹਗੜ੍ਹ ਪੰਜਤੂਰ, ਸਮਾਧ ਭਾਈ, ਰਾਊਕੇ ਕਲਾਂ, ਕਸਬਾ ਨਿਹਾਲ ਸਿੰਘ ਵਾਲਾ, ਡਰੋਲੀ ਭਾਈ, ਦੌਲਤਪੁਰਾ ਦੇ ਨਾਲ ਮੋਗਾ ਸ਼ਹਿਰ ਨਾਲ ਸਬੰਧਤ ਰਾਮਗੰਜ, ਸਰਦਾਰ ਨਗਰ, ਲਾਲ ਸਿੰਘ ਰੋਡ, ਚੰਦ ਨਗਰ, ਜੁਝਾਰ ਨਗਰ ਨਾਲ ਸਬੰਧਤ ਮਰੀਜ਼ ਹਨ।

ਇਹ ਵੀ ਪੜ੍ਹੋ : ਪਤੀ ਕੋਲੋ ਪਤਨੀ ਨੂੰ ਖਿੱਚ ਕੇ ਲੈ ਗਏ 2 ਵਿਅਕਤੀ, ਸੁੰਨਸਾਨ ਜਗ੍ਹਾ 'ਤੇ ਲਿਜਾ ਦਿੱਤਾ ਸ਼ਰਮਨਾਕ ਵਾਰਦਾਤ ਨੂੰ ਅੰਜ਼ਾਮ


Baljeet Kaur

Content Editor

Related News