ਨਸ਼ਿਆਂ ’ਚ ਗ੍ਰਸਤ ਨੌਜਵਾਨਾਂ ਲਈ ਖ਼ਤਰਨਾਕ ਸਾਬਿਤ ਹੋ ਰਿਹੈ ਸਿਵਲ ਹਸਪਤਾਲ ’ਚ ਬਣਿਆ ਦਵਾਈਆਂ ਦਾ ਸਟੋਰ

01/06/2021 10:14:36 AM

ਮੋਗਾ (ਸੰਦੀਪ ਸ਼ਰਮਾ): ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ’ਚ ਡਰੱਗ ਬ੍ਰਾਂਚ ਵਲੋਂ ਸਮੇਂ-ਸਮੇਂ ’ਤੇ ਕੀਤੀ ਗਈ ਵੱਖ-ਵੱਖ ਛਾਪਾਮਾਰੀ ਦੌਰਾਨ ਕਬਜ਼ੇ ’ਚ ਲਈਆਂ ਗਈਆਂ ਦਵਾਈਆਂ ਇਕ ਸਟੋਰ ’ਚ ਰੱਖੀਆਂ ਗਈਆਂ ਹਨ ਪਰ ਵੱਡੀ ਗਿਣਤੀ ’ਚ ਸਟੋਰ ਕੀਤੀ ਗਈ ਦਵਾਈ ਦੀ ਸੁਰੱਖਿਆ ਦੇ ਪ੍ਰਬੰਧਾਂ ਦੀ ਘਾਟ ਦਾ ਲਾਭ ਸਿੱਧੇ ਤੌਰ ’ਤੇ ਇਕ ਚੋਰ ਗਿਰੋਹ ਲੈ ਰਿਹਾ ਹੈ। ਇਸ ਗਿਰੋਹ ਵਲੋਂ ਕਥਿਤ ਤੌਰ ’ਤੇ ਸਮੇਂ-ਸਮੇਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਦਾ ਫਾਇਦਾ ਲੈਂਦੇ ਹੋਏ ਕਿਸੇ ਨਾ ਕਿਸੇ ਤਰ੍ਹਾਂ ਇਸ ਸਟੋਰ ’ਚੋਂ ਜਿਨ੍ਹਾਂ ਦਵਾਈਆਂ ਦੀ ਮਿਆਦ ਖਤਮ ਹੋ ਚੁੱਕੀ ਹੈ ਕੱਢ ਲਿਆ ਜਾਂਦਾ ਹੈ। ਨਸ਼ੇ ਦੀ ਲਤ ਦਾ ਬੁਰੀ ਤਰ੍ਹਾਂ ਨਾਲ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਇਹ ਦਵਾਈਆਂ ਕਥਿਤ ਤੌਰ ’ਤੇ ਵੇਚ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : 32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉਡੇ ਸਭ ਦੇ ਹੋਸ਼

ਅਜਿਹੇ ਹਾਲਾਤ ਨਸ਼ੇ ਦੀ ਦਲਦਲ ’ਚ ਫਸ ਚੁੱਕੇ ਨੌਜਵਾਨਾਂ ਦੀ ਕੀਮਤੀ ਜ਼ਿੰਦਗੀ ’ਤੇ ਕਿਸੇ ਸਮੇਂ ਵੀ ਭਾਰੀ ਪੈ ਸਕਦੇ ਹਨ, ਉਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਗੋਦਾਮ ਵਿਚ ਪਈਆਂ ਦਵਾਈਆਂ ਨੂੰ ਨਸ਼ਟ ਕਰਨ ਲਈ ਨਿਰਧਾਰਿਤ ਕੀਤੀ ਗਈ ਪ੍ਰਕਿਰਿਆ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਵਾਇਰਸ ਦੇ ਕਾਰਣ ਬਣੇ ਗੰਭੀਰ ਹਾਲਾਤਾਂ ਨਾਲ ਰੁਕੀ ਹੋਣ ਦੀ ਪੁਸ਼ਟੀ ਕੀਤੀ ਹੈ। ਉਥੇ ਕੱਲ ਦੇਰ ਸ਼ਾਮ ਇਸ ਸਟੋਰ ਵਿਚ ਪਈਆਂ ਦਵਾਈਆਂ ਨੂੰ ਸਟੋਰ ਦਾ ਜਿੰਦਰਾ ਭੰਨਣ ਵਾਲੇ ਇਕ ਮੈਂਬਰ ਨੂੰ ਹਸਪਤਾਲ ਦੇ ਸਕਿਊਰਿਟੀ ਸਟਾਫ ਵੱਲੋਂ ਕਾਬੂ ਕੀਤਾ ਗਿਆ ਸੀ ਪਰ ਪੁਲਸ ਨੂੰ ਇਸ ਸਬੰਧੀ ਸਿਹਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਵੱਲੋਂ ਸ਼ਿਕਾਇਤ ਲਿਖਤੀ ਤੌਰ ’ਤੇ ਨਾ ਮਿਲਣ ਦੇ ਚੱਲਦੇ ਇਸ ਮਾਮਲੇ ਵਿਚ ਅਗਲੀ ਕਾਰਵਾਈ ਕਰਨ ਵਿਚ ਅਸਮਰਥ ਹੈ, ਜਿਸ ਦੇ ਚੱਲਦੇ ਅਜਿਹੇ ਹਾਲਾਤਾਂ ਦਾ ਫਾਇਦਾ ਚੋਰੀ ਕਰ ਕੇ ਇਨ੍ਹਾਂ ਐਕਸਪਾਇਰ ਹੋ ਚੁੱਕੀਆਂ ਦਵਾਈਆਂ ਦੀ ਧੜੱਲੇ ਨਾਲ ਵਿੱਕਰੀ ਕਰਨ ਵਾਲੇ ਅਜਿਹੇ ਗਿਰੋਹ ਦੇ ਮੈਂਬਰਾਂ ਦੇ ਹੌਸਲੇ ਨੂੰ ਬੁਲੰਦ ਕਰ ਰਹੇ ਹਨ।

ਇਹ ਵੀ ਪੜ੍ਹੋ : SGPC ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਲਾਏਗੀ ਸੋਲਰ ਸਿਸਟਮ, ਲੰਗਰ ਵੀ ਇੰਝ ਕੀਤਾ ਜਾਵੇਗਾ ਤਿਆਰ

ਸਿਹਤ ਕਰਮਚਾਰੀ ਹੋਣ ਦੇ ਨਾਲ-ਨਾਲ ਸਮਾਜ ਸੇਵੀ ਹੋਣ ਦੇ ਨਾਤੇ ਰੱਖਦਾ ਹਾਂ ਅਜਿਹੇ ਲੋਕਾਂ ’ਤੇ ਤਿੱਖੀ ਨਜ਼ਰ ; ਲੂੰਬਾ
ਸਿਹਤ ਵਿਭਾਗ ’ਚ ਤਾਇਨਾਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਸੋਮਵਾਰ ਦੀ ਸ਼ਾਮ ਉਨ੍ਹਾਂ ਸਿਵਲ ਹਸਪਤਾਲ ਦੇ ਸਕਿਊਰਿਟੀ ਸਟਾਫ ਵੱਲੋਂ ਹਸਪਤਾਲ ਪਰਿਸਰ ਵਿਚ ਸਥਾਪਤ ਸਟੋਰ ਵਿਚ ਦਵਾਈਆਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਕਾਬੂ ਕਰਨ ਦੀ ਸੁੂਚਨਾ ਮਿਲੀ ਸੀ ਜਿਸ ’ਤੇ ਉਨ੍ਹਾਂ ਮੌਕੇ ’ਤੇ ਪੁੱਜ ਕੇ ਇਸ ਵਿਅਕਤੀ ਤੋਂ ਪਿਛਲੇ ਕਈ ਸਾਲ ਪਹਿਲਾਂ ਤੋਂ ਹੀ ਐਕਸਪਾਇਰ ਹੋ ਚੁੱਕੀ ਸਟੋਰ ’ਚੋਂ ਚੋਰੀ ਕੀਤੀਆਂ ਦਵਾਈਆਂ ਬਰਾਮਦ ਕੀਤੀਆਂ ਸੀ ਅਤੇ ਜਿਸ ਸਬੰਧੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਸੁਖਪ੍ਰੀਤ ਸਿੰਘ ਬਰਾੜ ਨੂੰ ਸੂਚਿਤ ਕਰਨ ਸਮੇਤ ਪੁਲਸ ਨੂੰ ਵੀ ਸੂਚਿਤ ਕੀਤਾ ਸੀ। ਪੁਲਸ ਨੇ ਮੌਕੇ ’ਤੇ ਆ ਕੇ ਇਸ ਵਿਅਕਤੀ ਨੂੰ ਕਾਬੂ ਵਿਚ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਇਸ ਸਟੋਰ ਤੋਂ ਦਵਾਈਆਂ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਸੀ ਅਤੇ ਪੁਲਸ ਵੱਲੋਂ ਉਸ ’ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਸਿਹਤ ਕਰਮਚਾਰੀ ਹੋਣ ਦੇ ਨਾਲ-ਨਾਲ ਸਮਾਜ ਸੇਵੀ ਹੋਣ ਦੇ ਨਾਤੇ ਅਜਿਹੇ ਲੋਕਾਂ ’ਤੇ ਉਹ ਤਿੱਖੀ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ :  ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਪਹਿਲਾਂ ਵੀ ਅਜਿਹੀਆਂ ਘਟਨਾਵਾਂ ਨੂੰ ਦੇਖਦੇ ਕੀਤੇ ਸਨ ਸਟੋਰ ’ਚ ਦਾਖਲ ਹੋਣ ਸਬੰਧੀ ਕੁਝ ਬਦਲਾਅ : ਡਰੱਗ ਇੰਸਪੈਕਟਰ
ਇਸ ਮਾਮਲੇ ’ਚ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਦਾ ਕਹਿਣਾ ਹੈ ਕਿ ਉਸ ਵੱਲੋਂ ਸੋਮਵਾਰ ਦੀ ਸ਼ਾਮ ਵਾਪਰੀ ਇਸ ਘਟਨਾ ਨੂੰ ਲੈ ਕੇ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੂੰ ਲਿਖਤੀ ਤੌਰ ’ਤੇ ਪੱਤਰ ਭੇਜਿਆ ਹੈ ਤਾਂ ਕਿ ਇਸ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਦੀ ਸਵੀਕ੍ਰਿਤੀ ਲੈ ਕੇ ਇਨ੍ਹਾਂ ਦਵਾਈਆਂ ਦਾ ਕੁਝ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦਵਾਈਆਂ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਇਸ ਸਟੋਰ ’ਚ ਦਾਖਲ ਹੋਣ ਤੋਂ ਪਹਿਲਾ ਇਕ ਕੰਧ ਵੀ ਬਣਵਾਈ ਗਈ ਸੀ ਤਾਂ ਕਿ ਇਸ ਵਿਚ ਦਾਖਲ ਹੋਣਾ ਆਸਾਨ ਨਾ ਹੋ ਸਕੇ ਪਰ ਇਸ ਦੇ ਬਾਵਜੂਦ ਉਕਤ ਗਿਰੋਹ ਦੇ ਮੈਂਬਰ ਇਸ ਸਟੋਰ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਟੋਰ ਵਿਚ ਰੱਖੀਆਂ ਦਵਾਈਆਂ ਸਬੰਧੀ ਕਈ ਮਾਮਲੇ ਜਿਥੇ ਅਦਾਲਤਾਂ ’ਚ ਵਿਚਾਰ ਅਧੀਨ ਹੈ ਉਥੇ ਨਸ਼ੇ ’ਤੇ ਕਾਬੂ ਕਰਨ ਲਈ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਕੀਤੀ ਗਈ ਛਾਪਾਮਾਰੀ ਦੇ ਦੌਰਾਨ ਫੜੀ ਗਈ ਦਵਾਈਆਂ ਸਟੋਰ ਵਿਚ ਰੱਖੀਆਂ ਗਈਆਂ ਹਨ।

ਮਾਮਲਾ ਗੰਭੀਰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਹੱਲ : ਸਿਵਲ ਸਰਜਨ

ਜਦ ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਹੈ। ਇਸ ਸਬੰਧੀ ਵਿਭਾਗੀ ਉਚ ਅਧਿਕਾਰੀਆਂ ਨਾਲ ਤਾਲਮੇਲ ਕਰਾਂਗੀ ਤਾਂ ਕਿ ਜਲਦ ਤੋਂ ਜਲਦ ਇਸ ਗੰਭੀਰ ਸਮੱਸਿਆ ਦਾ ਹੱਲ ਹੋ ਸਕੇ।


Baljeet Kaur

Content Editor

Related News