12 ਬੋਰ ਦੋਨਾਲੀ ਬੰਦੂਕ ਸਹਿਤ ਇਕ ਕਾਬੂ

10/20/2019 11:13:43 AM

ਮੋਗਾ (ਆਜ਼ਾਦ)—ਕੋਟ ਈਸੇ ਖਾਂ ਪੁਲਸ ਵਲੋਂ ਇਕ ਵਿਅਕਤੀ ਨੂੰ 12 ਬੋਰ ਦੋਨਾਲੀ ਬੰਦੂਕ ਸਹਿਤ ਕਾਬੂ ਕੀਤਾ ਗਿਆ ਹੈ, ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਪਿੰਡ ਤਲਵੰਡੀ ਨੌ ਬਹਾਰ ਕੋਲ ਗਸ਼ਤ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਜੋਗਿੰਦਰ ਸਿੰਘ ਉਰਫ ਮੱਤਾ ਵਾਸੀ ਪਿੰਡ ਦੌਲੇਵਾਲਾ ਹਾਲ ਆਬਾਦ ਕੋਟ ਈਸੇ ਖਾਂ ਕੋਲ ਇਕ 12 ਬੋਰ ਦੋਨਾਲੀ ਬੰਦੂਕ ਹੈ, ਜਿਸ ਦੇ ਅਸਲਾ ਲਾਇਸੈਂਸ ਦੀ ਮਿਆਦ ਲੰਘ ਚੁੱਕੀ ਹੈ ਤੇ ਉਸਨੇ ਆਪਣਾ ਲਾਇਸੈਂਸ ਵੀ ਰੀਨਿਊ ਨਹੀਂ ਕਰਵਾਇਆ ਹੈ। ਜਿਸ 'ਤੇ ਛਾਪਾਮਾਰੀ ਕਰ ਕੇ ਉਸਨੂੰ 12 ਬੋਰ ਬੰਦੂਕ ਸਹਿਤ ਕਾਬੂ ਕਰ ਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Shyna

This news is Content Editor Shyna