ਚਿੱਟੇ ਦਾ ਸੇਵਨ ਕਰਦੇ 4 ਨੌਜਵਾਨ ਕਾਬੂ, ਲਾਈਟਰ ਅਤੇ ਪੰਨੀਆਂ ਬਰਾਮਦ

11/07/2020 4:22:41 PM

ਮੋਗਾ (ਆਜ਼ਾਦ): ਮੋਗਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਚਿੱਟੇ ਦਾ ਸੇਵਨ ਕਰਦੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਨਾਨਕ ਨਗਰੀ ਮੋਗਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਤਲਵਿੰਦਰ ਕੁਮਾਰ, ਵਿਕਰਮਜੀਤ ਸਿੰਘ ਦੋਨੋਂ ਨਿਵਾਸੀ ਨਾਨਕ ਨਗਰੀ ਮੋਗਾ, ਸੁਨੀਲ ਸਿੰਘ ਨਿਵਾਸੀ ਗੁਰੂ ਅਰਜਨ ਦੇਵ ਨਗਰ ਮੋਗਾ, ਮਨਪ੍ਰੀਤ ਸਿੰਘ ਨਿਵਾਸੀ ਪਿੰਡ ਤਤਾਰੀਏ ਵਾਲਾ ਬੈਠ ਕੇ ਚਿੱਟੇ ਦਾ ਸੇਵਨ ਕਰਨ ਕਰ ਰਹੇ ਹਨ ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਇਸੇ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਉਕਤ ਚਾਰਾਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਕੋਲੋਂ ਚਾਰ ਲਾਈਟਰ, ਚਾਰ ਪੰਨੀਆਂ ਅਤੇ ਗਲ ਕੀਤੇ ਗਏ ਨੋਟ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁੱਛ-ਗਿਛ ਕੀਤੀ ਜਾ ਰਹੀ ਹੈ ਕਿ ਉਕਤ ਚਿੱਟਾਂ ਕਿਥੋਂ ਲੈਕੇ ਆਏ ਸਨ।

ਇਹ ਵੀ ਪੜ੍ਹੋ: ਮੋਦੀ ਖ਼ਾਨੇ ਦਾ ਵਿਰੋਧ ਕਰਨ ਵਾਲੀ ਡਾਕਟਰ ਗੁਰਪ੍ਰੀਤ ਦੀ ਭੇਤਭਰੀ ਹਾਲਤ 'ਚ ਮੌਤ

Baljeet Kaur

This news is Content Editor Baljeet Kaur