ਮੋਗਾ ਜ਼ਿਲ੍ਹੇ ''ਚ 2 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ, ਗਿਣਤੀ ਹੋਈ 2402

10/13/2020 2:17:34 AM

ਮੋਗਾ,(ਸੰਦੀਪ ਸ਼ਰਮਾ)-ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋਂ-ਦਿਨ ਘਟ ਰਿਹਾ ਹੈ ਤੇ ਅੱਜ ਵੀ ਜ਼ਿਲ੍ਹੇ 'ਚ 2 ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਉਪਰੰਤ ਕੋਰੋਨਾ ਪਾਜ਼ੇਟਿਵ ਦੀ ਗਿਣਤੀ 2402 ਹੋ ਗਈ ਹੈ ਅਤੇ ਜਿਨ੍ਹਾਂ 'ਚ 2158 ਮਰੀਜ਼ ਕੋਰੋਨਾ ਮਾਤ ਦੇ ਕੇ
ਬਿਲਕੁਲ ਤੰਦਰੁਸਤ ਹਨ ਅਤੇ ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ ਸਿਰਫ਼ 167 ਹੈ। ਉਕਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ 134 ਕੇਸਾਂ ਨੂੰ ਹੋਮ ਆਈਸੋਲੇਸਟ, 2 ਕੇਸਾਂ ਨੂੰ ਲੈਵਲ 1 ਅਤੇ 24 ਕੇਸਾਂ ਨੂੰ ਲੈਵਲ 2 ਆਈਸੋਲੇਸ਼ਨ ਸੈਂਟਰਾਂ ਵਿਚ ਦਾਖਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਕੁੱਲ 42,975 ਕੋਰੋਨਾ ਸੈਂਪਲ ਇਕੱਤਰ ਕੀਤੇ ਹਨ, ਜਿਨ੍ਹਾਂ ਵਿਚੋਂ 40,214 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ ਅਤੇ 323 ਦੀ ਰਿਪੋਰਟ ਦਾ ਇੰਤਜ਼ਾਰ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਮੋਗਾ ਨੇ ਅੱਜ ਕੁੱਲ 475 ਸੈਂਪਲ ਇਕੱਤਰ ਕਰ ਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਅਪਣਾਉਣਾ ਚਾਹੀਦਾ ਹੈ, ਕਿਉਂਕਿ ਇੱਕ ਮਾਤਰ ਸਾਵਧਾਨੀ ਹੀ ਇਸ ਵਾਇਰਸ ਤੋਂ ਬਚਾਅ ਦਾ ਸਾਧਨ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲਗਾਤਾਰ ਵੱਧ ਤੋਂ ਵੱਧ ਕੋਰੋਨਾ ਟੈਸਟਿੰਗ ਕਰ ਰਿਹਾ ਹੈ ਤਾਂ ਕਿ ਸਮਾਂ ਰਹਿੰਦੇ ਮਰੀਜ਼ ਦੀ ਸ਼ਨਾਖਤ ਕਰ ਕੇ ਮਰੀਜ਼ ਨੂੰ ਠੀਕ ਕੀਤਾ ਜਾ ਸਕੇ।
 

Deepak Kumar

This news is Content Editor Deepak Kumar