''ਕਿਰਤੀ ਲੋਕ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਝੁੱਕਣਾ ਪਵੇਗਾ''

12/03/2020 6:00:10 PM

ਮਾਨਸਾ (ਸੰਦੀਪ ਮਿੱਤਲ): ਪਿਛਲੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਰਤੀ ਲੋਕਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਝੁੱਕਣਾ ਪਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਦਿੱਲੀ ਦੇ ਟਿਕਰੀ ਬਾਰਡਰ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। 

ਉਨ੍ਹਾਂ ਕਿਹਾ ਕਿ ਆਜ਼ਾਦੀ ਉਪਰੰਤ ਸਭ ਤੋ ਵੱਡਾ ਅੰਦੋਲਨ ਹੈ ਤੇ ਪੂਰੀ ਦੂਨੀਆ 'ਚ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤੇ ਗਲ਼ਤ ਫੈਸਲਿਆਂ ਦੀ ਨਿੰਦਿਆ ਕੀਤੀ ਜਾ ਰਹੀ ਹੈ ਅਤੇ ਅੰਦੋਲਨ ਕਰ ਰਹੇ ਸੰਘਰਸ਼ੀ ਲੋਕਾਂ ਦੀ ਹਮਾਇਤ ਲਈ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ।ਸਾਥੀ ਅਰਸੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੱਤ ਵੱਲ ਵਧ ਰਹੇ ਅੰਦੋਲਨ ਨੂੰ ਕਮਜੋਰ ਅਤੇ ਤਾਰੋਪੀਡ ਕਰਨ ਲਈ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹੱਥ ਕੰਢੇ ਅਪਣਾ ਰਹੀ ਹੈ।ਮੋਦੀ ਦੇ ਪੈਡ ਅਤੇ ਫਰਜੀ ਆਈ ਟੀ ਸੈੱਲ ਰਾਹੀ ਕਿਸਾਨ ਵਿਰੋਧੀ ਅਤੇ ਵੱਖਵਾਦੀ ਪ੍ਰਚਾਰ ਲਈ ਤੱਤਪਰ ਹੈ।ਇਹੋ-ਜਿਹੇ ਨਾਜੁਕ ਅਤੇ ਗਹਿਰੇ ਸੰਕਟ ਸਮੇਂ ਸੰਜਮ ਅਤੇ ਚੋਕਸੀ ਦੀ ਬਹੁਤ ਲੋੜ ਹੈ।ਧਰਨੇ ਦੌਰਾਨ ਸੰਘਰਸ਼ੀਆ ਨੂੰ ਵਧਾਈ ਦਿੱਤੀ ਅਤੇ ਏਕਤਾ ਤੇ ਸੰਘਰਸ਼ ਪ੍ਰੇਰਿਤ ਕੀਤਾ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਵੱਖ-ਵੱਖ ਆਗੂਆਂ ਤੋਂ ਇਲਾਵਾ ਸੀਨੀਅਰ ਆਗੂ ਕ੍ਰਿਸ਼ਨ ਚੋਹਾਨ,ਸੀਤਾ ਰਾਮ ਗੋਬਿੰਦਪੁਰਾ,ਰੂਪ ਢਿੱਲੋ,ਮਲਕੀਤ ਬਖਸੀਵਾਲਾ,ਸੁਲੱਖਣ ਕਾਹਨਗੜ ਨੇ ਸੰਬੋਧਨ ਕੀਤਾ।


Shyna

Content Editor

Related News