ਮੋਦੀ ਸਰਕਾਰ ਨਵੇਂ ਕਾਨੂੰਨ ਬਣਾ ਕੇ ਦੇਸ਼ ਦੇ ਯੂਥ ਨੂੰ ਕਰ ਰਹੀ ਗੁੰਮਰਾਹ : ਬਨੀ ਖਹਿਰਾ

01/30/2020 5:01:38 PM

ਨਾਭਾ (ਰਾਹੁਲ,ਜਗਨਾਰ, ਭੂਪਾ): ਸੀ.ਏ.ਏ. ਅਤੇ ਐੱਨ.ਸੀ.ਆਰ. ਨੂੰ ਲੈ ਕੇ ਅੱਜ ਵੀ ਪੂਰੇ ਭਾਰਤ ਵਿਚ ਵਿਰੋਧ ਹੋ ਰਿਹਾ ਹੈ, ਜਿਸ ਦੇ ਤਹਿਤ ਨਾਭਾ ਵਿਖੇ ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਬਨੀ ਖਹਿਰਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਚਾਨਣਾ ਪਾਇਆ। ਖਹਿਰਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਤਾ ਨੇ ਵੋਟਾ ਪਾ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਕੀਤਾ ਪਰ ਮੋਦੀ ਹੁਣ ਭਾਰਤ ਦੇ ਲੋਕਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਦੇਸ਼ ਦੇ ਨਾਗਰਿਕ ਨਹੀਂ ਹੋ ਅਤੇ ਜਦ ਕਿ ਮੋਦੀ ਨੂੰ ਵੋਟਾਂ ਪਾਈਆਂ ਉਸ ਸਮੇਂ ਮੋਦੀ ਨੇ ਕਿਉਂ ਨਹੀਂ ਪੁੱਛਿਆ ਕੀ ਤੁਸੀਂ ਭਾਰਤ ਦੇ ਨਾਗਰਿਕ ਹੋ ਜਾਂ ਨਹੀ। ਅਸੀਂ ਸੀ.ਏ.ਏ. ਅਤੇ ਐੱਨ.ਸੀ.ਆਰ ਦਾ ਵਿਰੋਧ ਕਰਦੇ ਹਾਂ ਅਤੇ ਕਰਦੇ ਰਹਾਂਗੇ। ਖਹਿਰਾ ਨੇ ਕਿਹਾ ਕਿ ਸਾਨੂੰ ਐੱਨ.ਆਰ.ਸੀ. ਦੀ ਲੋੜ ਨਹੀ ਅੱਜ ਸਾਨੂੰ ਐੱਨ.ਆਰ.ਯੂ ਦੀ ਲੋੜ ਹੈ ਜੋ ਲੱਖਾਂ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹੈ। ਬੀਤੇ ਸਮੇਂ 'ਚ ਬੀ.ਜੇ.ਪੀ. ਵੱਲੋਂ ਜੀ.ਐਨ.ਯੂ. ਵਿਚ ਹੋਈ ਗੁੰਡਾਗਰਦੀ ਬੀ.ਜੇ.ਪੀ. ਤੇ ਭਾਰੂ ਪੈ ਰਹੀ ਹੈ।


Shyna

Content Editor

Related News