ਮੋਬਾਇਲਾਂ ਦੀ ਦੁਕਾਨ ''ਚ ਲੱਗੀ ਅੱਗ ਕਾਰਨ ਝੁਲਸੇ ਵਿਅਕਤੀ ਦੀ ਮੌਤ

10/30/2020 5:34:12 PM

ਮਮਦੋਟ (ਸ਼ਰਮਾ): ਦੁਸਹਿਰੇ ਵਾਲੇ ਦਿਨ ਸ਼ਾਮ ਨੂੰ ਮਮਦੋਟ ਦੇ ਮਟਕਾ ਚੌਕ ਵਿਖੇ ਸਥਿਤ ਮੋਬਾਇਲਾਂ ਦੀ ਦੁਕਾਨ ਦੁੱਗਲ ਟੈਲੀਕਾਮ ਵਿਚ ਲੱਗੀ ਭਿਆਨਕ ਅੱਗ ਕਾਰਨ ਬੁਰੀ ਤਰ੍ਹਾਂ ਝੁਲਸ ਚੁੱਕੇ ਦੁਕਾਨ ਮਾਲਕ ਰਵਿੰਦਰ ਕੁਮਾਰ ਦੁੱਗਲ (28 ਸਾਲ) ਦੀ ਅੱਜ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਰਵਿੰਦਰ ਕੁਮਾਰ ਦੇ ਪਿਤਾ ਕ੍ਰਿਸ਼ਨ ਲਾਲ ਦੁੱਗਲ ਵਾਸੀ ਖੁੰਦਰ ਉਤਾੜ ਨੇ ਦੱਸਿਆ ਕਿ ਮੇਰੇ 3 ਮੁੰਡੇ ਹਨ ਜੋ ਕਿ ਮੇਰਾ ਵੱਡਾ ਮੁੰਡਾ ਸਕੂਲ ਅਧਿਆਪਕ ਹੈ ਅਤੇ ਰਵਿੰਦਰ ਕੁਮਾਰ ਮਮਦੋਟ ਵਿਖੇ ਦੁੱਗਲ ਟੈਲੀਕਾਮ ਦੇ ਨਾਮ ਪਰ ਮੋਬਾਇਲਾਂ ਦੀ ਦੁਕਾਨ ਕਰਦਾ ਸੀ।

ਇਹ ਕਿ ਬੀਤੇ ਐਤਵਾਰ ਦੁਸਹਿਰੇ ਵਾਲੇ ਦਿਨ ਕਰੀਬ 5:30 ਵਜੇ ਸ਼ਾਮ ਨੂੰ ਉਸ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਮੇਰਾ ਮੁੰਡਾ ਰਵਿੰਦਰ ਕੁਮਾਰ ਵੀ ਅੱਗ ਨਾਲ ਝੁਲਸ ਗਿਆ ਅਤੇ ਉਸ ਤੋ ਬਾਅਦ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਅਤੇ ਮੇਰੇ ਮੁੰਡੇ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਸ ਨੂੰ ਲੁਧਿਆਣੇ ਡੀ.ਐੱਮ.ਸੀ. ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਬੀਤੀ ਰਾਤ ਉਸ ਦਾ ਦੇਹਾਂਤ ਹੋ ਗਿਆ। ਮ੍ਰਿਤਕ ਰਵਿੰਦਰ ਕੁਮਾਰ ਆਪਣੇ ਪਿਛੇ ਆਪਣੀ ਪਤਨੀ ਅਤੇ ਇੱਕ 6 ਸਾਲਾ ਮੁੰਡਾ ਛੱਡ ਗਿਆ ਹੈ। ਇਸ ਦੁਖਦਾਈ ਘਟਨਾ ਕਾਰਨ ਸਾਰੇ ਮਮਦੋਟ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

Shyna

This news is Content Editor Shyna